ਇਟਲੀ ਨੇ ਬਣਾਇਆ ਕੋਵਿਡ-19 ਦਾ ਨਵਾਂ ਬਹੁਤ ਹੀ ਤੇਜ਼ ਲਾਰ ਟੈਸਟ, 3 ਮਿੰਟ ''ਚ ਦਿੰਦਾ ਹੈ ਨਤੀਜਾ

09/10/2020 6:34:13 PM

ਰੋਮ/ਇਟਲੀ (ਕੈਂਥ): ਇਟਲੀ ਕੋਵਿਡ-19 ਲਈ ਇੱਕ ਬਹੁਤ ਤੇਜ਼ ਲਾਰ ਟੈਸਟ ਲੈ ਕੇ ਆਇਆ ਹੈ। ਇਹ ਨਵਾਂ ਟੈਸਟ ਮਿਲਾਨ ਦੇ ਉੱਤਰ ਵਿਚ ਲੇਕੋ ਨੇੜੇ ਮੇਰੇਟ ਵਿਖੇ ਇਕ ਬ੍ਰਾਇਨਜ਼ਾ ਅਧਾਰਿਤ ਕੰਪਨੀ ਦੁਆਰਾ ਵਿਕਸਿਤ ਕੀਤਾ ਗਿਆ ਹੈ।ਜਿਸ ਨੂੰ ਡੇਲੀ ਟੈਂਪਨ ਕਿਹਾ ਜਾਂਦਾ ਹੈ ਅਤੇ ਇਹ ਸਿਰਫ ਤਿੰਨ ਮਿੰਟਾਂ ਵਿੱਚ ਨਤੀਜੇ ਦਿੰਦਾ ਹੈ। ਇਹ ਦੱਸਣ ਦੇ ਸਮਰੱਥ ਹੈ ਕਿ ਲਾਰ ਤੋਂ ਸਾਰਸਕੋਵ ਕੀਤੇ ਕੋਰੋਨਾਵਾਇਰਸ ਲਈ ਸਕਾਰਾਤਮਕ ਹੋ ਜਾਂ ਨਹੀ।  

ਇਸ ਟੈਸਟ ਨੂੰ ਸੈਨਿਓ ਯੂਨੀਵਰਸਿਟੀ ਦੇ ਸਹਿਯੋਗ ਨਾਲ ਅਯਾਤ ਕੀਤਾ ਗਿਆ ਹੈ ।ਇਹ ਟੈਸਟ ਦਾ ਤਰੀਕਾ ਇੱਕ ਕਪਾਹ ਦੀ ਸਵੈਬ ਨਾਲ ਲਿਆ ਜਾਂਦਾ ਇੱਕ ਥੁੱਕ ਦਾ ਨਮੂਨਾ ਹੈ ਜਿਸ ਨੂੰ ਡੇਲੀ ਟੈਂਪਨ ਤੇ ਰੱਖਿਆ ਜਾਂਦਾ ਹੈ, ਜੋ ਕਿ ਤਿੰਨ ਮਿੰਟ ਵਿਚ ਇੱਕ ਨਤੀਜਾ ਦਿੰਦਾ ਹੈ। ਜੇਕਰ ਦੋ ਲਾਈਨਾਂ ਹਨ ਤਾਂ ਸਕਾਰਾਤਮਕ, ਇੱਕ ਲਾਈਨ ਹੈ ਤਾਂ ਨਕਾਰਾਤਮਕ।

ਇਟਲੀ ਦੇ ਸਿਹਤ ਮੰਤਰਾਲੇ ਨੇ ਇਸ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਆਉਣ ਵਾਲੇ ਉਤਪਾਦਨ ਦਾ ਰਾਹ ਪੱਧਰਾ ਹੋਇਆ ਹੈ ਅਤੇ ਡੇਲੀ ਟੈਂਪਨ ਨਾਲ ਕੋਵਿਡ 19 ਦੇ ਮਰੀਜ਼ਾਂ ਦੀ ਪਹਿਚਾਣ ਲਈ ਇਟਲੀ ਦੇ ਹਵਾਈ ਅੱਡਿਆਂ 'ਤੇ ਜਲਦ ਹੀ ਟੈਸਟ ਕੀਤੇ ਜਾਣਗੇ।

Vandana

This news is Content Editor Vandana