ਕੁੱਤੇ ਨੇ ਮਾਂ ਦੇ ਸਾਹਮਣੇ ਨੋਚ-ਨੋਚ ਖਾਧਾ 8 ਮਹੀਨਿਆਂ ਦਾ ਮਾਸੂਮ
04/13/2020 4:56:28 PM
ਮਿਲਾਨ/ਇਟਲੀ (ਸਾਬੀ ਚੀਨੀਆ): ਦੱਖਣੀ ਇਟਲੀ ਦੇ ਜ਼ਿਲ੍ਹਾ ਲੇਚੇ ਦੇ ਇਕ ਪਿੰਡ ਵਿਚ ਉਦੋਂ ਹਾਹਾਕਾਰ ਮੱਚ ਗਈ ਜਦੋਂ ਇਕ ਪਾਲਤੂ ਕੁੱਤੇ ਨੇ ਮਾਂ ਅਤੇ ਦਾਦੀ ਦੀਆਂ ਅੱਖਾਂ ਸਾਹਮਣੇ 8 ਮਹੀਨਿਆ ਦੇ ਮਾਸੂਮ ਬੱਚੇ ਨੂੰ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ। ਸ਼ਨੀਵਾਰ ਦੁਪਹਿਰ ਵੇਲੇ ਇਸ ਪਾਲਤੂ ਕੁੱਤੇ ਨੇ ਘਰ ਦੇ ਅੰਦਰ ਹੀ ਬੱਚੇ ਦਾ ਸਿਰ ਆਪਣੇ ਮੂੰਹ ਵਿਚ ਪਾ ਲਿਆ। ਜਦੋਂ ਇਹ ਸਭ ਵਾਪਰਿਆ ਤਾਂ ਬੱਚੇ ਦੀ ਇਟਾਲੀਅਨ ਮਾਂ ਬਿਲਕੁਲ ਉਸਦੇ ਕੋਲ ਹੀ ਖੜ੍ਹੀ ਸੀ ਪਰ ਇਹ ਸਭ ਕੁਝ ਏਨੀ ਛੇਤੀ ਵਿਚ ਵਾਪਰਿਆ ਕਿ ਘਰ ਵਿਚ ਹਾਜਰ ਬੱਚੇ ਦੀ ਮਾਂ ਅਤੇ ਦਾਦੀ ਆਪਣੀਆਂ ਅੱਖਾਂ ਦੇ ਸਾਹਮਣੇ ਇਸ ਮਾਸੂਮ ਨੂੰ ਬਚਾਉਣ ਵਿਚ ਅਸਫਲ ਰਹੀਆਂ।
ਪੜ੍ਹੋ ਇਹ ਅਹਿਮ ਖਬਰ- ਇਟਲੀ ਲਗਾਤਾਰ ਜਿੱਤ ਰਿਹੈ ਕੋਵਿਡ-19 ਨਾਲ ਜੰਗ, ਡਾਕਟਰਾਂ ਨੂੰ ਦਿੱਤਾ 'ਸੁਪਰਮੈਨ' ਦਾ ਖਿਤਾਬ
ਪਰਿਵਾਰ ਕੁਝ ਮਿੰਟਾਂ ਵਿਚ ਬੱਚੇ ਨੂੰ ਲੈਕੇ ਨੇੜਲੇ ਹਸਤਾਪਲ ਪਹੁੰਚਿਆ। ਹਸਪਤਾਲ ਵਿਚ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਕਰਦਿਆਂ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਛਾਣਬੀਣ ਕਰ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜਿੰਨਾਂ ਘਰਾਂ ਵਿਚ ਛੋਟੇ ਬੱਚੇ ਹਨ, ਉਹਨਾਂ ਘਰਾਂ ਵਿਚ ਕੁੱਤੇ ਰੱਖਣੇ ਬਹੁਤ ਵੱਡਾ ਖਤਰਾ ਬਣ ਚੁੱਕਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਗੋਰੇ ਲੋਕ ਘਰਾਂ ਵਿਚ ਕੁੱਤਾ ਜਾ ਬਿੱਲੀ ਵਰਗੇ ਪਾਲਤੂ ਜਾਨਵਰਾਂ ਬੜੇ ਸ਼ੌਂਕ ਨਾਲ ਰੱਖਦੇ ਹਨ । ਇਸ ਵਿਚਾਰੀ ਮਾਂ ਨੂੰ ਕੀ ਪਤਾ ਸੀ ਕਿ ਵਫਾਦਾਰੀ ਦੀ ਮਿਸਾਲ ਜਾਨਵਰ ਕੁੱਤਾ ਉਸਦੇ ਬੱਚੇ ਨੂੰ ਇਸ ਤਰ੍ਹਾਂ ਉੱਸਦੀਆਂ ਅੱਖਾਂ ਦੇ ਸਾਹਮਣੇ ਨੋਚ-ਨੋਚ ਖਾ ਜਾਵੇਗਾ।