100 Days of Rule : ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਬਣੀ ਯੂਰਪ ''ਚ ਸਭ ਤੋਂ ਵੱਧ ਹਰਮਨ ਪਿਆਰੀ ਨੇਤਾ

02/25/2023 11:35:08 PM

ਰੋਮ (ਦਲਵੀਰ ਕੈਂਥ) : ਦੂਜੀ ਵਿਸ਼ਵ ਜੰਗ ਤੋਂ ਬਾਅਦ ਇਟਲੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਮਹਿਲਾ ਪ੍ਰਧਾਨ ਮੰਤਰੀ ਬਣੀ ਜੌਰਜੀਆ ਮੇਲੋਨੀ ਦੀ ਸਰਕਾਰ ਨੇ ਆਪਣੇ ਰਾਜ ਦੇ 100 ਦਿਨ ਪੂਰੇ ਕਰ ਲਏ ਹਨ। 22 ਅਕਤੂਬਰ 2022 ਨੂੰ ਮੈਡਮ ਮੇਲੋਨੀ ਨੇ ਇਟਲੀ ਦੇ ਪ੍ਰਧਾਨ ਮੰਤਰੀ ਦਾ ਸਿੰਘਾਸਨ ਸੰਭਾਲਦਿਆਂ ਹੀ ਇਟਲੀ ਦੇ ਲੋਕਾਂ ਵਿੱਚ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਆਸਵੰਦੀ ਦੀ ਨਵੀਂ ਰੂਹ ਫੂਕ ਦਿੱਤੀ, ਜਿਸ ਨੂੰ ਪੂਰਾ ਕਰਦਿਆਂ ਮੇਲੋਨੀ ਸਰਕਾਰ ਨੇ 100 ਦਿਨਾਂ 'ਚ ਸਿਰਫ਼ ਇਟਲੀ ਦੇ ਲੋਕਾਂ ਦਾ ਹੀ ਨਹੀਂ ਸਗੋਂ ਪੂਰੇ ਯੂਰਪ ਦਾ ਦਿਲ ਜਿੱਤ ਕੇ ਆਪਣੀ ਕਾਬਲੀਅਤ ਦੇ ਝੰਡਾ ਬੁਲੰਦ ਕੀਤਾ ਹੈ।

ਇਹ ਵੀ ਪੜ੍ਹੋ : ਵੇਨਿਸ ਸਿਟੀ ਦੀਆਂ ਸੁੱਕ ਰਹੀਆਂ ਨਹਿਰਾਂ... ਕੀ ਇਟਲੀ 'ਚ ਹੋਰ ਗੰਭੀਰ ਹੋ ਸਕਦੈ ਜਲ ਸੰਕਟ?

ਇਸ ਦੇ ਲਈ ਜੌਰਜੀਆਂ ਮੇਲੋਨੀ ਨੂੰ ਪੂਰੇ ਯੂਰਪ 'ਚੋਂ ਸਭ ਤੋਂ ਵੱਧ ਹਰਮਨ ਪਿਆਰਾ ਰਾਜਨੀਤਕ ਨੇਤਾ ਹੋਣ ਦਾ ਖਿਤਾਬ ਮਿਲਿਆ ਹੈ ਤੇ ਇਹ ਖਿਤਾਬ ਦਿੱਤਾ ਹੈ ਅਮਰੀਕਾ ਦੀ ਮਸ਼ਹੂਰ ਕੰਪਨੀ 'ਮੌਰਨਿੰਗ ਕੰਸਲਟ' ਨੇ, ਜਿਹੜੀ ਕਿ ਇਕ ਆਨਲਾਈਨ ਸਰਵੇਖਣ ਖੋਜ ਟੈਕਨਾਲੋਜੀ ਵਿੱਚ ਵਿਸ਼ੇਸ਼ ਮੁਹਾਰਤ ਰੱਖਦੀ ਹੈ। ਇਹ ਕੰਪਨੀ ਵਪਾਰ, ਮਾਰਕੀਟਿੰਗ, ਅਰਥ ਸ਼ਾਸਤਰ ਅਤੇ ਰਾਜਨੀਤੀ ਵਿੱਚ ਸੰਗਠਨਾਂ ਨੂੰ ਗਲੋਬਲ ਸਰਵੇਖਣ ਦੁਆਰਾ ਭਾਂਪਦੀ ਹੈ। ਇਸ ਅਮਰੀਕੀ ਕੰਪਨੀ ਨੇ ਯੂਰਪ ਦੇ 22 ਦੇਸ਼ਾਂ ਦੀ ਇਕ ਵਿਸ਼ੇਸ਼ ਰੈਂਕਿੰਗ ਕੀਤੀ, ਜਿਸ ਵਿੱਚ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੂੰ 52 ਫ਼ੀਸਦੀ ਨਾਲ ਯੂਰਪ ਦੀ ਸਭ ਤੋਂ ਹਰਮਨ ਪਿਆਰੇ ਨੇਤਾ ਵਜੋਂ ਚੁਣਿਆ ਗਿਆ ਹੈ।

ਇਹ ਵੀ ਪੜ੍ਹੋ : UN 'ਚ ਭਾਰਤ ਵੱਲੋਂ ਯੂਕ੍ਰੇਨ 'ਤੇ ਵੋਟ ਨਾ ਪਾਉਣ 'ਤੇ EU ਰਾਜਦੂਤ ਨੇ ਕਿਹਾ- "ਅਸੀਂ ਭਾਰਤ ਦੇ ਫ਼ੈਸਲੇ ਦਾ ਸਨਮਾਨ ਕਰਦੇ ਹਾਂ"

ਇਸ ਗੱਲ ਦਾ ਖੁਲਾਸਾ ਇੰਗਲੈਂਡ ਦੀ ਪ੍ਰਸਿੱਧ ਅਖ਼ਬਾਰ "ਦਿ ਟਾਇਮਜ਼" ਨੇ ਮੇਲੋਨੀ ਸਰਕਾਰ ਦੇ ਰਾਜ ਦੇ 100 ਦਿਨ ਪੂਰੇ ਕਰਨ ਉਪੰਰਤ ਕੀਤਾ। ਅਖ਼ਬਾਰ ਨੇ ਕਿਹਾ ਕਿ ਜਦੋਂ ਜੌਰਜੀਆ ਮੇਲੋਨੀ ਇਟਲੀ ਦੀ ਪ੍ਰਧਾਨ ਮੰਤਰੀ ਬਣੀ ਸੀ ਤਾਂ ਉਸ ਦੇ ਵਿਰੋਧੀ ਨੇਤਾਵਾਂ ਨੇ ਮੇਲੋਨੀ ਨੂੰ ਇਟਲੀ ਅਤੇ ਯੂਰਪ ਲਈ ਖਤਰਾ ਦੱਸਿਆ ਸੀ। ਇਸ ਦੇ ਬਾਵਜੂਦ 22 ਦੇਸ਼ਾਂ ਦੀਆਂ ਸਰਕਾਰਾਂ ਦੇ ਮੁਖੀਆਂ ਨੇ ਮੇਲੋਨੀ ਨੂੰ ਸਭ ਦਾ ਮਹਿਬੂਬ ਨੇਤਾ ਐਲਾਨ ਦਿੱਤਾ। ਯੂਰਪੀਅਨ ਕੌਂਸਲ ਆਨ ਇੰਟਰਨੈਸ਼ਨਲ ਰਿਲੇਸ਼ਨਜ਼ ਦੀ ਪ੍ਰੋਗਰਾਮ ਮੈਨੇਜਰ ਤੇਰੇਸਾ ਕੋਰਾਤੇਲਾ ਅਨੁਸਾਰ ਮੇਲੋਨੀ ਵਿਰੋਧੀ ਨੇਤਾ ਦੇ ਤੌਰ 'ਤੇ ਇਕ ਹਾਜ਼ਰ ਜਵਾਬ ਅਤੇ ਲੋਕਪ੍ਰਿਯ ਨੇਤਾ ਹੈ।

ਇਹ ਵੀ ਪੜ੍ਹੋ : ਵਿਸ਼ਵ ਟੂਰ 'ਤੇ ਇਕੱਲੀ ਨਿਕਲੀ ਈਰਾਨ ਦੀ ਨੇਤਰਹੀਣ ਔਰਤ, ਭਾਰਤ ਬਾਰੇ ਕਹੀ ਇਹ ਗੱਲ

ਉਸ ਦੇ ਸਾਊ ਸੁਭਾਅ ਦੀ ਚੁਫੇਰੇ ਚਰਚਾ ਹੈ। ਨਿੱਜੀ ਤੌਰ 'ਤੇ ਉਹ ਪੂਰੀ ਤਰ੍ਹਾਂ ਪਰਿਵਾਰਕ ਹੈ। ਪਰਿਵਾਰ ਨਾਲ ਆਪਣੀਆਂ ਗਤੀਆਂਵਿਧੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਜਨਤਾ ਨਾਲ ਅਕਸਰ ਸਾਂਝੀਆਂ ਕਰਦੀਆਂ ਕਰਦੀ ਹੈ। ਮੇਲੋਨੀ ਆਪਣੇ ਪ੍ਰਭਾਵਸ਼ਾਲੀ ਵਿਵਹਾਰ ਨਾਲ ਹੀ ਵਿਰੋਧੀਆਂ ਨੂੰ ਚਿਤ ਕਰਦੀ ਹੈ, ਜਿਸ ਦੀ ਪ੍ਰਤੀਭਾ ਪਿਛਲੇ 100 ਦਿਨਾਂ ਵਿੱਚ ਪਹਿਲਾਂ ਤੋਂ ਵੀ ਵੱਧ ਨਿਖਰੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh