ਇਟਲੀ ਦੇ ਲੋਕ ਹੰਢਾਉਂਦੇ ਨੇ ਸਭ ਤੋਂ ਲੰਮੀ ਉਮਰ, ਔਰਤਾਂ ਮਰਦਾਂ ਨਾਲੋਂ ਵਧੇਰੇ ਤੰਦਰੁਸਤ

07/27/2019 5:42:27 PM

ਰੋਮ/ਇਟਲੀ (ਕੈਂਥ)- ਇਟਲੀ ਇੱਕ ਇਤਿਹਾਸਕ ਦੇਸ਼ ਜਿਹੜਾ ਕਿ ਯੂਰਪ 'ਚੋ ਅਨੇਕਾਂ ਖੂਬੀਆਂ ਕਾਰਨ ਵਿਲੱਖਣ ਤੇ ਨਿਰਾਲਾ ਹੈ।ਇਟਲੀ ਦੁਨੀਆਂ ਵਿੱਚੋਂ ਤੰਦਰੁਸਤੀ ਲਈ ਦੂਜੇ ਨੰਬਰ ਦਾ ਦੇਸ਼, ਇਟਲੀ ਪੀਜ਼ੇ ਲਈ ਦੁਨੀਆਂ ਵਿੱਚ ਹਰਮਨ ਪਿਆਰਾ ਦੇਸ਼, ਦੁਨੀਆਂ ਦਾ ਸਭ ਤੋਂ ਤੇਜ਼ ਪੀਜ਼ਾ 20 ਸਕਿੰਟਾਂ ਦੌਰਾਨ ਇਟਲੀ ਵਿੱਚ ਹੀ ਬਣਦਾ ਹੈ ਤੇ ਇਸਾਈ ਧਰਮ ਦਾ ਪਿਤਾਮਾ ਪੋਪ ਫਰਾਂਸਿਸ ਵੀ ਵੈਟੀਕਨ (ਇਟਲੀ) ਵਿੱਚ ਹੀ ਹੈ।ਇਨ੍ਹਾਂ ਤੋਂ ਇਲਾਵਾਂ ਹੋਰ ਵੀ ਬਹੁਤ ਕੁਝ ਅਜਿਹਾ ਹੈ ਜਿਹੜਾ ਕਿ ਇਟਲੀ ਦੇਸ਼ ਨੂੰ ਵਿਸ਼ੇਸ਼ ਬਣਾਉਂਦਾ ਹੈ, ਉਂਝ ਏਸ਼ੀਆ ਦੇ ਲੋਕਾਂ ਦਾ ਸਭ ਤੋਂ ਮਹਿਬੂਬ ਦੇਸ਼ ਹੋਣ ਦਾ ਮਾਣ ਵੀ ਇਟਲੀ ਨੂੰ ਮਿਲਦਾ ਹੈ।ਇਟਲੀ ਦੇ ਮੌਸਮ ਅਤੇ ਭੋਜਨ ਦੀ ਬਦੌਲਤ ਇੱਥੋ ਦੇ ਬਾਸ਼ਿੰਦੇ ਲੰਬੀ ਉਮਰ ਭੋਗ ਰਹੇ ਹਨ ਤੇ ਇਸ ਗੱਲ ਨੂੰ ਹਾਲ ਹੀ ਵਿੱਚ ਇਟਲੀ ਦੀ ਪ੍ਰਸਿੱਧ ਸੰਸਥਾ ਈਸਤਤ ਨੇ ਆਪਣੀ ਰਿਪੋਰਟ ਵਿੱਚ ਪ੍ਰਮਾਣਿਤ ਕੀਤਾ ਹੈ।ਰਿਪੋਰਟ ਅਨੁਸਾਰ ਇਟਲੀ ਦੇ ਬਾਸ਼ਿੰਦੇ ਯੂਰਪ ਵਿੱਚ ਸਭ ਤੋਂ ਵਧੇਰੇ ਜ਼ਿੰਦਗੀ ਜਿਊਣ ਵਾਲੇ ਲੋਕ ਹੀ ਨਹੀਂ ਹਨ, ਸਗੋਂ ਸਿਹਤਮੰਦ ਜ਼ਿੰਦਗੀ ਬਤੀਤ ਕਰਨ ਵਾਲੇ ਲੋਕ ਹਨ।

105 ਤੋਂ 110 ਸਾਲ ਦੇ ਲੋਕਾਂ ਦੀ ਗਿਣਤੀ ਸੰਨ 2009 ਤੋਂ 2019 ਤੱਕ 472 ਤੋਂ ਵੱਧ ਕੇ 1,112 ਹੋ ਗਈ ਹੈ, ਜਦੋਂ ਕਿ 100 ਸਾਲ ਦੇ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ 11,000 ਤੋਂ ਵੱਧ ਕੇ 14,000 ਹੋ ਗਈ ਹੈ।ਪਹਿਲਾਂ ਫਰਾਂਸ ਦੇ ਬਾਸ਼ਿੰਦਿਆਂ ਨੂੰ ਜ਼ਿਆਦਾ ਜ਼ਿੰਦਗੀ ਜਿਊਣ ਵਾਲੇ ਲੋਕ ਮੰਨਿਆ ਜਾਂਦਾ ਸੀ ਪਰ ਹੁਣ ਈਸਤਤ ਦੀ ਰਿਪੋਰਟ ਅਨੁਸਾਰ ਇਟਲੀ ਵੀ ਇਸ ਕਾਰਵਾਈ ਵਿੱਚ ਫਰਾਂਸ ਦੇ ਬਰਾਬਰ ਹੈ।1 ਜਨਵਰੀ 2019 ਤੱਕ ਇਟਲੀ ਵਿੱਚ 14,456 ਅਜਿਹੇ ਨਾਗਰਿਕ ਹਨ, ਜਿਨ੍ਹਾਂ ਦੀ ਉਮਰ 100 ਦਾ ਅੰਕੜਾ ਪਾਰ ਕਰ ਚੁੱਕੇ ਹਨ ਇਨ੍ਹਾਂ ਵਿੱਚ 84% ਔਰਤਾਂ ਹਨ,1 ਜਨਵਰੀ 2019 ਤੱਕ 100 ਸਾਲ ਜਾਂ ਇਸ ਤੋਂ ਉਪਰ ਉਮਰ ਦੇ 11,000 ਨਾਗਰਿਕਾਂ ਦੀ ਗਿਣਤੀ 14,000 ਹੋ ਗਈ ਹੈ ਉਨ੍ਹਾਂ ਵਿੱਚ 87% ਔਰਤਾਂ ਹਨ ਤੇ ਇਸ ਤਰ੍ਹਾਂ ਹੀ 1 ਜਨਵਰੀ 2009 ਤੋਂ 1 ਜਨਵਰੀ 2019 ਤੱਕ 105 ਤੋਂ 110 ਸਾਲ ਦੇ ਨਾਗਰਿਕਾਂ ਦੀ 472 ਤੋਂ 1,112 ਹੋ ਗਈ ਹੈ ਤਾਂ ਉਨ੍ਹਾਂ ਵਿੱਚ ਵੀ 93% ਔਰਤਾਂ ਹੀ ਸ਼ਾਮਲ ਹਨ ਇਸ ਰਿਪੋਰਟ ਤੋਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਇਟਲੀ ਦੇ ਮਰਦਾਂ ਨਾਲੋਂ ਔਰਤਾਂ ਵਧੇਰੇ ਲੰਬੀ ਜਿੰਦਗੀ ਬਤੀਤ ਕਰਦੀਆਂ ਹਨ ।ਇੱਕ ਸਦੀ ਪਹਿਲਾਂ ਦੀ ਤੁਲਨਾ ਦੇ ਇਟਲੀ ਵਿੱਚ ਜੀਵਨ ਦੀ ਸੰਭਾਵਨਾ 20 ਸਾਲ ਵੱਧ ਗਈ ਹੈ।ਇਟਲੀ ਵਿੱਚ ਇਟਾਲੀਅਨ ਲੋਕ 75 ਸਾਲ ਤੱਕ ਆਪਣੇ ਆਪ ਨੂੰ ਜਵਾਨ ਹੀ ਮੰਨਦੇ ਹਨ ਕਿਉਂਕਿ ਉਹ ਕੰਮ ਕਰਨਾ ਨਹੀਂ ਛੱਡਦੇ।ਇਟਲੀ ਦੇ ਸੂਬੇ ਲੀਗੂਰੀਆ ਦੇ ਨਾਗਰਿਕ ਲੰਬੀ ਉਮਰ ਭੋਗਦੇ ਹਨ, ਇਨ੍ਹਾਂ ਵਿੱਚ 105 ਸਾਲ ਦੇ ਨਾਗਰਿਕ ਆਮ ਦੇਖੇ ਜਾਂਦੇ ਹਨ।

Sunny Mehra

This news is Content Editor Sunny Mehra