ਇਸ ਨੂੰ ਕਹਿੰਦੇ ਹਨ ਸ਼ਾਹੀ ਵਿਆਹ, ਪਾਇਆ 6 ਕਰੋੜ ਦਾ ਗਾਊਨ

06/22/2017 10:50:13 AM

ਰੋਮ— ਆਪਣੇ ਕ੍ਰਿਸਟਲ ਲਈ ਪੂਰੀ ਦੁਨੀਆ 'ਚ ਮਸ਼ਹੂਰ ਆਸਟ੍ਰੀਆਈ ਬ੍ਰਾਂਡ ਸਵਾਰੋਵਸਕੀ ਦੀ ਉਤਰਾਧਿਕਾਰੀ ਵਿਕਟੋਰੀਆ ਸਵਾਰੋਵਸਕੀ ਨੇ ਇਟਲੀ 'ਚ ਇਕ ਸ਼ਾਹੀ ਵਿਆਹ ਸਮਾਰੋਹ 'ਚ ਕਾਰੋਬਾਰੀ ਵਰਨਰ ਮੂਰਸ ਨਾਲ ਵਿਆਹ ਕੀਤਾ। ਵਿਕਟੋਰੀਆ ਨੇ ਵਿਆਹ ਲਈ 6 ਕਰੋੜ ਰੁਪਏ ਦੀ ਕੀਮਤ ਵਾਲਾ ਵੇਡਿੰਗ ਗਾਊਨ ਪਹਿਨਿਆ।
ਇਸ ਗਾਊਨ ਦੀ ਖਾਸੀਅਤ ਇਹ ਸੀ ਕਿ ਇਸ 'ਤੇ ਸਵਾਰੋਵਸਕੀ ਦੇ ਪੰਜ ਲੱਖ ਕ੍ਰਿਸਟਲ ਲੱਗੇ ਹੋਏ ਸਨ, ਜਿਸ ਕਾਰਨ ਇਹ ਬਹੁਤ ਆਕਰਸ਼ਕ ਲੱਗ ਰਿਹਾ ਸੀ। ਇਸ ਗਾਉਨ ਦਾ ਭਾਰ 46 ਕਿਲੋ ਸੀ ਅਤੇ

ਇਸ ਦਾ ਟ੍ਰੇਨ (ਗਾਊਨ ਦੇ ਪਿੱਛੇ ਵਾਲਾ ਕੱਪੜਾ) ਕਰੀਬ 8 ਮੀਟਰ ਲੰਬਾ ਸੀ। ਵਿਆਹ ਲਈ ਚਰਚ ਜਾਂਦੇ ਸਮੇਂ ਇਸ ਗਾਊਨ ਨੂੰ ਉਠਾਉਣ ਲਈ ਵਿਕਟੋਰੀਆ ਨੂੰ ਦੱਸ ਲੋਕਾਂ ਦੀ ਮਦਦ ਲੈਣੀ ਪਈ।
ਇਸ ਗਾਊ੍ਵਨ ਨੂੰ ਵਿਕਟਰੋਰੀਆ ਨੇ ਦੁਬਈ ਦੇ ਡਿਜ਼ਾਈਨਰ ਮਾਇਕਲ ਸਿਨਕੋ ਨਾਲ ਮਿਲ ਕੇ ਤਿਆਰ ਕੀਤਾ ਸੀ। ਸਿਨਕੋ ਨੇ ਕੁਝ ਸਮਾਂ ਪਹਿਲਾਂ ਹੀ ਅਦਾਕਾਰਾ ਏਸ਼ਵਰਯਾ ਰਾਏ ਬੱਚਨ ਲਈ ਇਕ ''ਸਿੰਡਰੋਲਾ ਗਾਊਨ'' ਤਿਆਰ ਕੀਤਾ ਸੀ।


ਵਿਆਹ ਤੋਂ ਠੀਕ ਇਕ ਦਿਨ ਪਹਿਲਾਂ ਲਾਲ ਅਤੇ ਸਫੇਦ ਰੰਗ ਦੀ ਥੀਮ 'ਚ 250 ਮਹਿਮਾਨ ਪਾਰਟੀ 'ਚ ਸ਼ਾਮਲ ਹੋਏ ਸਨ। ਇੰਟਰਨੈੱਟ 'ਤੇ ਵੀ ਲੋਕਪ੍ਰਿਅ 23 ਸਾਲਾ ਵਿਕਟੋਰੀਆ ਪੇਸ਼ੇ ਤੋਂ ਗਾਇਕਾ ਹੈ ਅਤੇ ਸੋਸ਼ਲ ਮੀਡੀਆ 'ਤੇ ਵੀ ਕਾਫੀ ਲੋਕਪ੍ਰਿਅ ਹੈ।