ਇਜ਼ਰਾਇਲੀ ਫੌਜੀਆਂ ਨੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਤਿੰਨ ਸ਼ੱਕੀ ਕੀਤੇ ਢੇਰ

01/22/2020 2:33:31 PM

ਤੇਲਅਵੀਵ- ਇਜ਼ਰਾਇਲੀ ਫੌਜੀਆਂ ਨੇ ਗਾਜ਼ਾ ਪੱਟੀ ਸਰਹੱਦ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਤਿੰਨ ਸ਼ੱਕੀਆਂ ਨੂੰ ਢੇਰ ਕਰ ਦਿੱਤਾ ਹੈ। ਇਜ਼ਰਾਇਲ ਦੇ ਸੁਰੱਖਿਆ ਬਲਾਂ ਨੇ ਇਹ ਜਾਣਕਾਰੀ ਦਿੱਤੀ ਹੈ। ਆਈ.ਡੀ.ਐਫ. ਦੇ ਮੰਗਲਵਾਰ ਨੂੰ ਦਿੱਤੇ ਬਿਆਨ ਮੁਤਾਬਕ ਸ਼ੱਕੀਆਂ ਨੇ ਖੇਤਰ ਪਾਰ ਕਰਨ ਲਈ ਗ੍ਰੇਨੇਡ ਤੇ ਹੋਰ ਧਮਾਕਾਖੇਜ਼ ਸਮੱਗਰੀ ਨਾਲ ਹਮਲਾ ਕੀਤਾ। ਫੌਜੀਆਂ ਨੇ ਜਵਾਬੀ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਢੇਰ ਕਰ ਦਿੱਤਾ। ਬਿਆਨ ਵਿਚ ਕਿਹਾ ਗਿਆ ਕਿ ਗਾਜ਼ਾ ਪੱਟੀ ਦੇ ਦੱਖਣੀ ਖੇਤਰ ਤੋਂ ਸੁਰੱਖਿਆ ਤਾਰਾਂ ਨੂੰ ਪਾਰ ਕਰਦੇ ਹੋਏ ਤਿੰਨ ਵਿਅਕਤੀਆਂ ਦੀ ਪਛਾਣ ਕੀਤੀ ਗਈ। ਹਾਲ ਹੀ ਵਿਚ ਹਮਾਸ ਦੇ ਅੱਤਵਾਦੀਆਂ ਵਲੋਂ ਇਜ਼ਰਾਇਲ ਵਿਚ ਅੱਗ ਲਗਾਉਣ ਵਾਲੇ ਗੁਬਾਰੇ ਭੇਜਣ ਤੋਂ ਬਾਅਦ ਇਜ਼ਰਾਈਲ ਤੇ ਗਾਜ਼ਾ ਪੱਟੀ ਦੇ ਵਿਚਾਲੇ ਸਰਹੱਦ 'ਤੇ ਤਣਾਅ ਵਧਿਆ ਹੋਇਆ ਹੈ। 

Baljit Singh

This news is Content Editor Baljit Singh