ਇਜ਼ਰਾਇਲੀ ਫੌਜੀਆਂ ਦੀ ਗੋਲੀਬਾਰੀ ''ਚ 350 ਫਿਲੀਸਤੀਨੀ ਜ਼ਖਮੀ

05/05/2018 11:29:14 AM

ਗਾਜਾ ਬਾਰਡਰ— ਇਜ਼ਰਾਇਲੀ ਫੌਜੀਆਂ ਨੇ ਸ਼ੁੱਕਰਵਾਰ ਨੂੰ ਗਾਜਾ-ਇਜ਼ਰਾਇਲ ਸਰਹੱਦ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਫਿਲੀਸਤੀਨੀ ਨਾਗਰਿਕਾਂ 'ਤੇ ਹੰਝੂ ਗੈਸ ਦੇ ਗੋਲੇ ਛੱਡਣ ਤੋਂ ਇਲਾਵਾ ਗੋਲੀਬਾਰੀ ਵੀ ਕੀਤੀ, ਜਿਸ ਵਿਚ ਕਰੀਬ 350 ਲੋਕ ਜ਼ਖਮੀ ਹੋ ਗਏ।
ਮੈਡੀਕਲ ਸੂਤਰਾਂ ਮੁਤਾਬਕ ਕਰੀਬ 50 ਲੋਕਾਂ ਨੂੰ ਗੋਲੀ ਲੱਗੀ, ਜਿਨ੍ਹਾਂ ਵਿਚੋਂ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਹੰਝੂ ਗੈਸ ਦੀ ਲਪੇਟ ਵਿਚ ਆਉਣ ਕਾਰਨ ਕਰੀਬ 300 ਤੋਂ ਵਧ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 30 ਮਾਰਚ ਤੋਂ ਫਿਲੀਸਤੀਨੀ ਲੋਕ ਗਾਜਾ ਪੱਟੀ 'ਤੇ ਅਸਥਾਈ ਤੰਬੂ ਲਗਾ ਕੇ 'ਦਿ ਗਰੇਟ ਮਾਰਚ ਆਫ ਰਿਟਰਨ' ਨਾਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।