ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇ ਨਰਿੰਦਰ ਮੋਦੀ ਲਈ ਚਲਾਈ ਜੀਪ

07/06/2017 3:56:36 PM

ਯੇਰੂਸ਼ਲਮ— ਇਜ਼ਰਾਈਲ ਦੀ ਯਾਤਰਾ ਲਈ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਗਰ ਕਿਨਾਰੇ ਵਸੇ ਸ਼ਹਿਰ ਹਾਇਫਾ ਦੇਖਣ ਪਹੁੰਚੇ। ਇਸ ਦੌਰਾਨ ਉਹ ਸਾਗਰ ਦੇ ਖਾਰੇ ਪਾਣੀ ਨੂੰ ਤੁਰੰਤ ਸ਼ੁੱਧ ਕਰ ਕੇ ਪੀਣ ਲਾਇਕ ਬਣਾਏ ਜਾਣ ਵਾਲੇ ਪਲਾਂਟ ਅਤੇ ਮਸ਼ੀਨਾਂ ਨੂੰ ਦੇਖਣ ਵੀ ਗਏ। ਇੱਥੇ ਪ੍ਰਧਾਨ ਮੰਤਰੀ ਮੋਦੀ ਨੇ ਪਲਾਂਟ ਦੁਆਰਾ ਕੀਤਾ ਸ਼ੁੱਧ ਪਾਣੀ ਪੀ ਪੀਤਾ। ਇਸ ਸਮੇਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਜਿਸ ਜੀਪ ਵਿੱਚ ਨੰਗੇ ਪੈਰੀ ਬੈਠੇ, ਉਸ ਜੀਪ ਨੂੰ ਕਿਸੇ ਹੋਰ ਨੇ ਨਹੀਂ ਬਲਕਿ ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਖੁਦ ਡ੍ਰਾਈਵ ਕੀਤਾ। ਇਸ ਦੌਰਾਨ ਦੋਵੇਂ ਪ੍ਰਧਾਨ ਮੰਤਰੀ ਨੰਗੇ ਪੈਰੀ ਸਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਇਜ਼ਰਾਇਲ ਦੇ ਹਾਈਫਾ ਸ਼ਹਿਰ ਪਹੁੰਚੇ ਅਤੇ ਉੱਥੇ ਸ਼ਹੀਦ ਹੋਏ ਭਾਰਤੀ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ।