ਇਜ਼ਰਾਇਲ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਦੋ ਚੰਗੇ ਲੋਕਾਂ ''ਚ ਮੁਕਾਬਲਾ : ਟਰੰਪ

04/07/2019 11:20:14 AM

ਲਾਸ ਵੇਗਾਸ, (ਭਾਸ਼ਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਜ਼ਰਾਇਲ ਦੀਆਂ ਸੰਸਦੀ ਚੋਣਾਂ ਦੇ ਨਤੀਜਿਆਂ 'ਚ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦੋ ਚੰਗੇ ਲੋਕਾਂ ਵਿਚਕਾਰ ਬਹੁਤ ਨੇੜਿਓਂ ਮੁਕਾਬਲਾ ਹੋਵੇਗਾ। 
ਟਰੰਪ ਨੇ ਲਾਸ ਵੇਗਾਸ 'ਚ ਰੀਪਬਲਿਕਨ ਜੁਇਸ਼ ਕੋਲੀਸ਼ਨ ਤੋਂ ਸ਼ੁੱਕਰਵਾਰ ਨੂੰ ਪੁੱਛਿਆ,''ਉਂਝ ਮੁਕਾਬਲਾ ਕਿਵੇਂ ਚੱਲ ਰਿਹਾ ਹੈ। ਕੌਣ ਜਿੱਤਣ ਵਾਲਾ ਹੈ? ਮੈਨੂੰ ਨਹੀਂ ਪਤਾ, ਮੈਨੂੰ ਦੱਸੀਓ।'' ਉਨ੍ਹਾਂ ਨੇ ਇਜ਼ਰਾਇਲ ਦੇ ਮੌਜੂਦਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਾਯਾਹੂ ਅਤੇ ਉਸ ਦੇ ਵਿਰੋਧੀ ਬੇਨੀ ਗਾਂਤਜ ਦਾ ਜ਼ਿਕਰ ਕਰਦੇ ਹੋਏ ਕਿਹਾ,''ਇਹ ਕਰੀਬੀ ਮੁਕਾਬਲਾ ਹੋਣ ਵਾਲਾ ਹੈ। ਇਹ ਦੋ ਚੰਗੇ ਲੋਕਾਂ ਵਿਚਕਾਰ ਮੁਕਾਬਲਾ ਹੋਵੇਗਾ।'' ਟਰੰਪ ਨੇ ਨੇਤਨਯਾਹੂ ਦਾ ਜ਼ਿਕਰ ਕਰਦੇ ਹੋਏ ਇਹ ਵੀ ਕਿਹਾ,''ਮੈਂ ਗੋਲਾਨ ਹਾਈਟਸ 'ਤੇ ਇਜ਼ਰਾਇਲੀ ਪ੍ਰਭੂਸੱਤਾ ਨੂੰ ਮਾਨਤਾ ਦੇਣ ਲਈ ਤੁਹਾਡੇ ਪ੍ਰਧਾਨ ਮੰਤਰੀ ਨਾਲ ਖੜ੍ਹਾਂ ਹਾਂ।''

ਜ਼ਿਕਰਯੋਗ ਹੈ ਕਿ ਇੱਥੇ 9 ਅਪ੍ਰੈਲ ਨੂੰ ਵੋਟਾਂ ਹੋਣ ਵਾਲੀਆਂ ਸਨ। ਮੌਜੂਦਾ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਪੂਰੀ ਉਮੀਦ ਹੈ ਕਿ ਲੋਕ ਉਨ੍ਹਾਂ ਨੂੰ ਮੁੜ ਮੌਕਾ ਦੇਣਗੇ। ਮਾਹਰਾਂ ਵਲੋਂ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਨੇਤਨਯਾਹੂ ਜੇਤੂ ਰਹਿਣਗੇ।