ਇਜ਼ਰਾਈਲ ਨੇ 5 ਤੋਂ 11 ਸਾਲ ਦੇ ਬੱਚਿਆਂ ਦਾ ਕੋਰੋਨਾ ਟੀਕਾਕਰਨ ਕੀਤਾ ਸ਼ੁਰੂ

11/23/2021 8:21:11 PM

ਤੇਲ ਅਵੀਵ-ਇਜ਼ਰਾਈਲ ਨੇ ਮੰਗਲਵਾਰ ਨੂੰ 5 ਸਾਲ ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਦਾ ਕੋਵਿਡ-19 ਰੋਕੂ ਟੀਕਾਕਰਨ ਸ਼ੁਰੂ ਕਰ ਦਿੱਤਾ। ਇਜ਼ਰਾਈਲ ਹਾਲ ਹੀ 'ਚ ਕੋਵਿਡ-19 ਮਹਾਮਾਰੀ ਦੀ ਚੌਥੀ ਲਹਿਰ ਤੋਂ ਉਬਰਿਆ ਹੈ ਅਤੇ ਪਿਛਲੇ ਕੁਝ ਹਫ਼ਤਿਆਂ ਤੋਂ ਇਨਫੈਕਸ਼ਨ ਦੇ ਰੋਜ਼ਾਨਾ ਮਾਮਲੇ ਵੀ ਘੱਟ ਆ ਰਹੇ ਹਨ ਪਰ ਸਿਹਤ ਮੰਤਰਾਲਾ ਦੇ ਅੰਕੜੇ ਦੱਸਦੇ ਹਨ ਕਿ ਨਵੀਂ ਇਨਫੈਕਸ਼ਨ ਤੋਂ ਜ਼ਿਆਦਾ ਬੱਚੇ ਅਤੇ ਬਾਲਗ ਪ੍ਰਭਾਵਿਤ ਹੋਏ ਹਨ। ਇਲਾਜ ਅਧੀਨ ਮਰੀਜ਼ਾਂ 'ਚੋਂ ਲਗਭਗ ਅੱਧੇ ਮਰੀਜ਼ 5 ਤੋਂ 11 ਸਾਲ ਦੀ ਉਮਰ ਦੇ ਬੱਚੇ ਹਨ। ਅਧਿਕਾਰੀਆਂ ਨੂੰ ਉਮੀਦ ਹੈ ਕਿ ਨਵਾਂ ਟੀਕਾਕਰਨ ਮੁਹਿੰਮ ਇਨਫੈਕਸ਼ਨ ਨੂੰ ਘੱਟ ਕਰਨ 'ਚ ਮਦਦ ਕਰੇਗਾ ਅਤੇ ਸ਼ਾਇਦ ਇਕ ਨਵੀਂ ਲਹਿਰ 'ਤੇ ਰੋਕ ਵੀ ਲਗਾਏਗੀ।

ਇਹ ਵੀ ਪੜ੍ਹੋ : ਚੈੱਕ ਗਣਰਾਜ 'ਚ ਕੋਰੋਨਾ ਦੇ ਰਿਕਾਰਡ 22,936 ਨਵੇਂ ਮਾਮਲੇ ਆਏ ਸਾਹਮਣੇ

ਇਜ਼ਰਾਈਲ ਮੀਡੀਆ ਮੁਤਾਬਕ ਇਸ ਉਮਰ ਵਰਗ ਲਈ ਸ਼ੁਰੂ ਟੀਕਾਕਰਨ ਦੇ ਪਹਿਲੇ ਦਿਨ ਟੀਕੇ ਲਵਾਉਣ ਵਾਲਿਆਂ ਦੀ ਗਿਣਤੀ ਘੱਟ ਰਹੀ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਦੇ ਟੀਕਾਕਰਨ ਲਈ ਉਤਸ਼ਾਹਿਤ ਕਰਨ ਲਈ ਇਜ਼ਰਾਈਲੀ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਦੇ ਅੱਜ ਹੀ ਖੁਦ ਆਪਣੇ ਬੇਟੇ ਨਾਲ ਪਹੁੰਚਣ ਦੀ ਉਮੀਦ ਹੈ। 90 ਲੱਖ ਤੋਂ ਜ਼ਿਆਦਾ ਆਬਾਦੀ ਵਾਲੇ ਇਜ਼ਰਾਈਲ 'ਚ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ 13 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ ਹੋਏ ਹਨ ਅਤੇ 8,100 ਤੋਂ ਜ਼ਿਆਦਾ ਮੌਤਾਂ ਹੋਈਆਂ ਹਨ।

ਇਹ ਵੀ ਪੜ੍ਹੋ : ਅਮਰੀਕੀ ਰੱਖਿਆ ਮੁਖੀ ਨੇ ਈਰਾਨ ਦਾ ਮੁਕਾਬਲਾ ਕਰਨ ਦਾ ਲਿਆ ਸੰਕਲਪ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar