ਇਜ਼ਰਾਈਲ ਨੇ ਬਾਪੂ ਦੀ ਜਯੰਤੀ ਮੌਕੇ ਚੌਰਾਹੇ ਦਾ ਨਾਮ ਰੱਖਿਆ ''ਮਹਾਤਮਾ ਗਾਂਧੀ''

09/16/2019 5:25:19 PM

ਯੇਰੂਸ਼ਲਮ (ਭਾਸ਼ਾ)— ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੀ 150ਵੀਂ ਜਯੰਤੀ ਦੇ ਸਿਲਸਿਲੇ ਵਿਚ ਸੋਮਵਾਰ ਨੂੰ ਇਜ਼ਰਾਈਲ ਦੇ ਦੱਖਣੀ ਸ਼ਹਿਰ ਕਿਰਆਤ ਗਤ ਵਿਚ ਇਕ ਮਸ਼ਹੂਰ ਚੌਰਾਹੇ ਦਾ ਨਾਮ ਉਨ੍ਹਾਂ ਦੇ ਨਾਮ 'ਤੇ ਰੱਖਿਆ ਗਿਆ। ਇਜ਼ਰਾਈਲ ਦੇ ਦੱਖਣ ਵਿਚ ਕਿਰਆਤ ਗਤ ਇਕ ਛੋਟਾ ਜਿਹਾ ਸ਼ਹਿਰ ਹੈ। ਇੱਥੇ ਯਹੂਦੀ ਭਾਈਚਾਰੇ ਦੇ ਕਰੀਬ 3000 ਭਾਰਤੀ ਰਹਿੰਦੇ ਹਨ। ਮੁੱਖ ਨਾਲ ਰੂਪ ਉਹ ਮੁੰਬਈ ਖੇਤਰ ਤੋਂ ਆਏ ਪ੍ਰਵਾਸੀ ਹਨ। ਸ਼ਹਿਰ ਦੇ ਕਮਿਊਨਿਟੀ ਭਵਨ ਵਿਚ ਆਯੋਜਿਤ ਪ੍ਰੋਗਰਾਮ ਵਿਚ ਮੇਅਰ ਅਵਿਰਾਮ ਦਹਾਰੀ ਨੇ ਇਸ ਦਿਨ ਨੂੰ ਇਤਿਹਾਸਿਕ ਦੱਸਿਆ, ਜਦੋਂ ਇਜ਼ਰਾਈਲ ਦੇ ਲੋਕਾਂ ਨੇ ਮਹਾਨ ਆਤਮਾ ਦਾ ਸਨਮਾਨ ਕੀਤਾ। 

ਦਹਾਰੀ ਨੇ ਕਿਹਾ,''ਇਹ ਇਤਿਹਾਸਿਕ ਦਿਨ ਹੈ। ਪਿਛਲੇ 60 ਸਾਲਾਂ ਵਿਚ ਕਿਰਆਤ ਗਤ ਵਿਚ ਦੁਨੀਆ ਭਾਰ ਦੇ ਯਹੂਦੀ ਪ੍ਰਵਾਸੀ ਰਹਿਣ ਲਈ ਆਏ। ਇੱਥੇ ਉਨ੍ਹਾਂ ਦੀ ਵਿਸ਼ੇਸ਼ਤਾ ਅਤੇ ਸੱਭਿਆਚਾਰਕ ਵਿਰਾਸਤ ਨੂੰ ਸਾਵਧਾਨੀ ਪੂਰਵਕ ਸੰਭਾਲ ਕੇ ਰੱਖਿਆ ਗਿਆ। ਇੱਥੇ ਗਾਂਧੀ ਦਾ ਸਮਾਰਕ ਇਕ ਸਨਮਾਨ ਹੈ, ਜੋ ਅਸੀਂ ਕਿਰਆਤ ਗਤ ਅਤੇ ਦੁਨੀਆ ਵਿਚ ਭਾਰਤੀ ਭਾਈਚਾਰੇ ਲਈ ਮਹਿਸੂਸ ਕਰਦੇ ਹਾਂ।'' ਇਜ਼ਰਾਈਲ ਵਿਚ ਭਾਰਤੀ ਦੂਤ ਪਵਨ ਕਪੂਰ ਨੇ ਭਾਰਤ ਅਤੇ ਇਜ਼ਰਾਈਲ ਦੇ ਸੰਬੰਧਾਂ ਲਈ ਇਸ ਨੂੰ ਇਕ ਹੋਰ ਮਹੱਤਵਪੂਰਣ ਉਪਲਬਧੀ ਦੱਸਿਆ। 

ਕਪੂਰ ਨੇ ਕਿਹਾ,''ਇਹ ਬਹੁਤ ਖਾਸ ਹੈ ਕਿ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ 'ਤੇ ਇਕ ਮਹੱਤਵਪੂਰਣ ਚੌਰਾਹੇ ਦਾ ਨਾਮ ਉਨ੍ਹਾਂ ਦੇ ਨਾਮ 'ਤੇ ਰੱਖਿਆ ਗਿਆ ਹੈ। ਇਹ ਇਜ਼ਰਾਈਲ ਵਿਚ ਬਹੁਤ ਖਾਸ ਅਤੇ ਇਨ੍ਹਾਂ ਵਿਸ਼ੇਸ਼ ਹੈ ਕਿ ਅਸੀਂ ਆਸ ਕਰਦੇ ਹਾਂ ਕਿ ਇਸ ਨੂੰ ਭਾਰਤ-ਇਜ਼ਰਾਈਲ ਹਿੱਸੇਦਾਰੀ ਦੇ ਵਿਭਿੰਨ ਰੂਪਾਂ ਵਿਚ ਦੇਖਾਂਗੇ।'' ਉਨ੍ਹਾਂ ਦੇ ਦੇਸ਼ ਦੇ ਵਿਭਿੰਨ ਹਿੱਸਿਆਂ ਵਿਚੋਂ ਆਏ ਭਾਰਤੀ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਵਧਾਈ ਦਿੱਤੀ।

Vandana

This news is Content Editor Vandana