ਖੋਦਾਈ ਦੌਰਾਨ ਮਿਲਿਆ 1200 ਸਾਲ ਪੁਰਾਣਾ ''ਪਿੱਗੀ ਬੈਂਕ'', ਅੰਦਰ ਭਰੇ ਸਨ ਸੋਨੇ ਦੇ ਸਿੱਕੇ

01/01/2020 2:02:30 PM

ਯੇਰੂਸ਼ਲਮ (ਬਿਊਰੋ): ਦੁਨੀਆ ਵਿਚ ਅੱਜ ਵੀ ਕਈ ਅਜਿਹੇ ਰਹੱਸ ਮੌਜੂਦ ਹਨ, ਜੋ ਸਾਹਮਣੇ ਆਉਣ 'ਤੇ ਮਨੁੱਖੀ ਸੋਚ ਨੂੰ ਹੈਰਾਨ ਕਰ ਦਿੰਦੇ ਹਨ। ਅਜਿਹਾ ਹੀ ਮਨੁੱਖੀ ਸੋਚ ਨੂੰ ਹੈਰਾਨ ਕਰ ਦੇਣ ਵਾਲਾ ਰਹੱਸ ਇਜ਼ਰਾਈਲ ਵਿਚ ਖੋਦਾਈ ਦੌਰਾਨ ਸਾਹਮਣੇ ਆਇਆ। ਅਸਲ ਵਿਚ ਇਜ਼ਰਾਈਲ ਦੇ ਪੁਰਾਤੱਤਵ ਵਿਗਿਆਨੀਆਂ ਨੇ 1200 ਸਾਲ ਪੁਰਾਣੇ 7 ਸੋਨੇ ਦੇ ਸਿੱਕਿਆਂ ਦੀ ਖੋਜ ਕੀਤੀ ਹੈ। ਇਜ਼ਰਾਈਲ ਐਂਟੀਕਵੀਟੀਜ਼ ਅਥਾਰਿਟੀ (IAA) ਨੇ ਦੱਸਿਆ ਕਿ ਸ਼ੁਰੁਆਤੀ ਇਸਲਾਮਿਕ ਕਾਲ ਦੇ ਸਿੱਕਿਆਂ ਦੀ ਖੋਜ ਮੱਧ ਇਜ਼ਰਾਈਲ ਦੇ ਯਵਨ ਸ਼ਹਿਰ ਵਿਚ ਖੋਦਾਈ ਦੇ ਦੌਰਾਨ ਹੋਈ।

ਉਹਨਾਂ ਨੂੰ ਇਕ ਟੁੱਟੀ ਮਿੱਟੀ ਦੀ ਜਾਲੀ ਵਿਚ ਜਮਾਂ ਕਰ ਕੇ ਰੱਖਿਆ ਗਿਆ ਸੀ, ਜਿਸ ਨੂੰ ਉਸ ਜਮਾਨੇ ਦਾ ਗੁੱਲਕ ਜਾਂ ਪਿੱਗੀ ਬੈਂਕ ਮੰਨ ਸਕਦੇ ਹਾਂ। ਖੋਦਾਈ ਨਾਲ ਇਕ ਵਿਸਤ੍ਰਿਤ ਉਦਯੋਗਿਕ ਖੇਤਰ ਦਾ ਪਤਾ ਚੱਲਿਆ ਜੋ ਸਦੀਆਂ ਤੋਂ ਸਰਗਰਮ ਸੀ। ਪੁਰਾਤੱਤਵ ਵਿਗਿਆਨੀਆਂ ਦਾ ਸੁਝਾਅ ਹੈ ਕਿ ਇਹ ਖਜ਼ਾਨਾ ਇਕ ਘੁਮਿਆਰ ਦੀ ਨਿੱਜੀ ਗੋਲਕ ਹੋ ਸਕਦਾ ਹੈ।

ਸਿੱਕਿਆਂ ਵਿਚੋਂ ਇਕ ਸੋਨੇ ਦੀ ਦੀਨਾਰ ਹੈ ਜੋ ਖਲੀਫਾ ਹਾਰੂਨ ਅਲ-ਰਸ਼ੀਦ ਦੇ ਸਮੇਂ ਦੀ ਹੈ। ਇੱਥੇ ਦੱਸ ਦਈਏ ਕਿ ਖਲੀਫਾ ਨੇ 786-809 ਈਸਵੀ ਦੇ ਵਿਚ ਸ਼ਾਸਨ ਕੀਤਾ ਸੀ। ਉਹਨਾਂ 'ਤੇ ਲੋਕਪ੍ਰਿਅ ਕਹਾਣੀ 'ਅਰੇਬੀਅਨ ਨਾਈਟਸ' ਜਿਸ ਨੂੰ 'ਵਨ ਥਾਊਂਜ਼ਡ ਐਂਡ ਵਨ ਨਾਈਟਸ' ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ ਬਣੀ ਸੀ। ਪੁਰਾਤੱਤਵ ਵਿਗਿਆਨੀਆਂ ਦੇ ਮੁਤਾਬਕ ਇਹ ਸੋਨੇ ਦੀ ਦੀਨਾਰ ਬਗਦਾਦ ਵਿਚ ਕੇਂਦਰਿਤ ਅੱਬਾਸਿਦ ਖਲੀਫਾ ਵੱਲੋਂ ਜਾਰੀ ਕੀਤੀ ਗਈ ਸੀ। ਇਹਨਾਂ ਨੂੰ ਉੱਤਰੀ ਅਫਰੀਕਾ ਵਿਚ ਸ਼ਾਸਨ ਕਰਨ ਵਾਲੇ ਅਘਲਾਬਿਦ ਵੰਸ਼ ਵੱਲੋਂ ਜਾਰੀ ਕੀਤਾ ਗਿਆ ਸੀ, ਜੋ ਇਲਾਕਾ ਟਿਊਨੀਸ਼ੀਆ ਖੇਤਰ ਵਿਚ ਆਉਂਦਾ ਹੈ।

ਵੱਡੇ ਖੇਤਰ 'ਤੇ ਕੀਤੀ ਗਈ ਖੋਦਾਈ ਨਾਲ ਅਸਧਾਰਨ ਰੂਪ ਨਾਲ ਵੱਡੀ ਮਾਤਰਾ ਵਿਚ ਮਿੱਟੀ ਦੇ ਬਰਤਨ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਬੀਜਾਨਟਿਨ ਦੇ ਅਖੀਰ ਵੇਲੇ ਅਤੇ ਸ਼ੁਰੂਆਤੀ ਇਸਲਾਮਿਕ ਕਾਲ (7-9ਵੀਂ ਸਦੀ ਈਸਵੀ) ਵਿਚ ਇਹ ਸਰਗਰਮ ਸਨ। ਇਕ ਭੱਠੇ ਦੇ ਮੁੱਖ ਦਰਵਾਜੇ ਦੇ ਨੇੜੇ ਇਕ ਛੋਟੇ ਜਿਹੇ ਜੱਗ ਦੇ ਅੰਦਰ ਸੋਨੇ ਦੇ ਸਿੱਕੇ ਮਿਲੇ ਹਨ। ਇਸ ਸਾਈਟ ਦੇ ਇਕ ਵੱਖਰੇ ਖੇਤਰ ਵਿਚ ਇਕ ਵੱਡਾ ਉਦਯੋਗਿਕ ਖੇਤਰ ਸਥਾਪਿਤ ਹੋਣ ਦੇ ਅਵਸ਼ੇਸ਼ ਮਿਲੇ ਹਨ। ਸਾਈਟ 'ਤੇ ਪੁਰਾਣੇ ਅੰਗੂਰ ਪਿਪਸ (ਬੀਜ) ਵੀ ਮਿਲੇ ਹਨ ਜਿਸ ਨਾਲ ਸੰਕੇਤ ਮਿਲਦਾ ਹੈ ਕਿ ਉੱਥੇ ਸ਼ਰਾਬ ਦਾ ਉਤਪਾਦਨ ਕਾਰੋਬਾਰੀ ਪੱਧਰ 'ਤੇ ਕੀਤਾ ਜਾਂਦਾ ਸੀ। 

Vandana

This news is Content Editor Vandana