ਜਵਾਬੀ ਹਮਲੇ ''ਚ ਇਜ਼ਰਾਈਲ ਨੇ ਗਾਜ਼ਾ ''ਤੇ ਕੀਤੀ ਬੰਬਾਰੀ

06/13/2019 1:23:21 PM

ਯੇਰੂਸ਼ਲਮ (ਭਾਸ਼ਾ)— ਇਜ਼ਰਾਈਲ ਨੇ ਰਾਕੇਟ ਹਮਲਾ ਹੋਣ ਦੇ ਬਾਅਦ ਗਾਜ਼ਾ ਵਿਚ ਹਮਾਸ ਦੇ ਇਕ ਠਿਕਾਣੇ ਦੇ ਬੰਕਰਾਂ 'ਤੇ ਵੀਰਵਾਰ ਨੂੰ ਸਵੇਰੇ ਬੰਬਾਰੀ ਕੀਤੀ। ਇਜ਼ਰਾਇਲੀ ਫੌਜ ਨੇ ਇਕ ਬਿਆਨ ੁਵਿਚ ਕਿਹਾ ਕਿ ਉਸ ਦੇ ਜਹਾਜ਼ ਨੇ ਦੱਖਣੀ ਗਾਜ਼ਾ ਪੱਟੀ ਵਿਚ ਇਕ ਅਦਾਰੇ ਸਥਿਤ ਭੂਮੀਗਤ ਬੰਕਰਾਂ ਨੂੰ ਨਿਸ਼ਾਨਾ ਬਣਾਇਆ। ਇਹ ਹਵਾਈ ਹਮਲਾ ਉਦੋਂ ਕੀਤਾ ਗਿਆ ਜਦੋਂ ਗਾਜ਼ਾ ਤੋਂ ਇਜ਼ਰਾਈਲ 'ਤੇ ਇਕ ਰਾਕੇਟ ਦਾਗਿਆ ਗਿਆ। 

ਜ਼ਿਕਰਯੋਗ ਹੈ ਕਿ ਮਈ ਦੇ ਸ਼ੁਰੂ ਵਿਚ ਗਾਜ਼ਾ ਵੱਲੋਂ ਇਜ਼ਰਾਈਲ 'ਤੇ ਸੈਂਕੜੇ ਰਾਕੇਟ ਦਾਗੇ ਗਏ ਸਨ। ਦੋ ਦਿਨ ਤੱਕ ਚੱਲੇ ਇਸ ਸੰਘਰਸ਼ ਵਿਚ ਚਾਰ ਇਜ਼ਰਾਇਲੀ ਅਤੇ 25 ਫਿਲਸਤੀਨੀ ਮਾਰੇ ਗਏ ਸਨ। ਇਜ਼ਰਾਈਲ ਨੇ ਬੀਤੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਗਾਜ਼ਾ ਵੱਲੋਂ ਅੱਗ ਲਗਾਉਣ ਵਾਲੇ ਗੁਬਾਰੇ ਛੱਡੇ ਜਾਣ ਦੇ ਬਾਅਦ ਬਦਲੇ ਦੀ ਕਾਰਵਾਈ ਵਿਚ ਉਸ ਨੇ ਗਾਜ਼ਾ ਦੇ ਸਮੁੰਦਰੀ ਖੇਤਰ ਵਿਚ ਮਛੀ ਫੜਨ 'ਤੇ ਰੋਕ ਲਗਾ ਦਿੱਤੀ। ਇਜ਼ਰਾਇਲੀ ਅੱਗ ਬੁਝਾਊ ਸੇਵਾ ਦੇ ਇਕ ਬੁਲਾਰੇ ਨੇ ਕਿਹਾ ਕਿ ਗਾਜ਼ਾ ਵੱਲੋਂ ਛੱਡੇ ਗਏ ਅੱਗ ਲਗਾਉਣ ਵਾਲੇ ਗੁਬਾਰੇ ਨਾਲ ਇਕੱਲੇ ਮੰਗਲਵਾਰ ਨੂੰ 7 ਥਾਵਾਂ 'ਤੇ ਅੱਗ ਲੱਗ ਗਈ।

Vandana

This news is Content Editor Vandana