ਇਜ਼ਰਾਈਲ : ਨੇਤਨਯਾਹੂ ਗਠਜੋੜ ਕਰਨ ''ਚ ਅਸਫਲ, ਫਿਰ ਹੋਣਗੀਆਂ ਚੋਣਾਂ

05/30/2019 10:31:18 AM

ਯੇਰੂਸ਼ਲਮ (ਬਿਊਰੋ)— ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਅੱਧੀ ਰਾਤ ਦੀ ਸਮੇਂ ਸੀਮਾ ਤੋਂ ਪਹਿਲਾਂ ਗਠਜੋੜ ਸਰਕਾਰ ਗਠਿਤ ਕਰਨ ਵਿਚ ਅਸਫਲ ਰਹੇ। ਇਸ ਮਗਰੋਂ ਇਜ਼ਰਾਇਲੀ ਸਾਂਸਦਾਂ ਨੇ ਸ਼ਾਨਦਾਰ ਕਦਮ ਚੁੱਕਦਿਆਂ ਸੰਸਦ ਨੂੰ ਭੰਗ ਕਰਨ ਦੇ ਪੱਖ ਵਿਚ ਵੋਟਿੰਗ ਕੀਤੀ। ਸਾਂਸਦਾਂ ਨੇ ਇਸ ਕਦਮ ਦੇ ਬਾਅਦ ਹੁਣ 17 ਸਤੰਬਰ ਨੂੰ ਦੁਬਾਰਾ ਆਮ ਚੋਣਾਂ ਹੋਣਗੀਆਂ।

ਇਜ਼ਲਾਇਲੀ ਸਾਂਸਦ 6 ਹਫਤੇ ਪਹਿਲਾਂ ਹੀ ਚੁਣੇ ਗਏ ਸਨ। ਉਨ੍ਹਾਂ ਨੇ 21ਵੀਂ ਸੈਨੇਟ ਨੂੰ ਭੰਗ ਕਰਨ ਦੇ ਪੱਖ ਵਿਚ 45 ਦੇ ਮੁਕਾਬਲੇ 74 ਵੋਟਾਂ ਪਾਈਆਂ। ਇਜ਼ਰਾਈਲ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਕਈ ਨਾਮਜ਼ਦ ਪ੍ਰਧਾਨ ਮੰਤਰੀ ਸਰਕਾਰ ਦਾ ਗਠਨ ਨਾ ਕਰ ਪਾਇਆ ਹੋਵੇ। ਨੇਤਨਯਾਹੂ ਨੇ 9 ਅਪ੍ਰੈਲ ਨੂੰ ਹੋਈਆਂ ਚੋਣਾਂ ਵਿਚ ਰਿਕਾਰਡ 5ਵੀਂ ਬਾਰ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ ਪਰ ਉਹ ਇਕ ਮਿਲਟਰੀ ਬਿੱਲ ਨੂੰ ਲੈ ਕੇ ਗਤੀਰੋਧ ਕਾਰਨ ਗਠਜੋੜ ਕਰਨ ਵਿਚ ਅਸਫਲ ਰਹੇ।

Vandana

This news is Content Editor Vandana