ਇਸਲਾਮਿਕ ਸਟੇਟ ਨੇ ਲਈ ਬਗਦਾਦ ’ਚ ਹੋਏ ਦੋ ਆਤਮਘਾਤੀ ਹਮਲਿਆਂ ਦੀ ਜ਼ਿੰਮੇਵਾਰੀ

01/22/2021 9:19:22 PM

ਬਗਦਾਦ-ਇਰਾਕ ਦੀ ਰਾਜਧਾਨੀ ਬਗਦਾਦ ’ਚ ਹੋਏ ਦੋ ਆਤਮਘਾਤੀ ਹਮਲਿਆਂ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਲਈ ਹੈ। ਹਮਲੇ ’ਚ ਘਟੋ-ਘੱਟ 32 ਲੋਕਾਂ ਦੀ ਮੌਤ ਹੋਈ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਇਸਲਾਮਿਕ ਸਟੇਟ ਨਾਲ ਜੁੜੀ ਇਕ ਵੈੱਬਸਾਈਟ ’ਤੇ ਵਰੀਵਾਰ ਦੇਰ ਰਾਤ ਸੰਗਠਨ ਨੇ ਇਕ ਬਿਆਨ ’ਚ ਕਿਹਾ ਕਿ ਹਮਲੇ ’ਚ ‘ਕੱਟੜਪੰਥੀ ਸ਼ੀਆ’ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ -ਭਾਰਤ ’ਚ ਇਸ ਮਹੀਨੇ ਰੂਸੀ ਵੈਕਸੀਨ Sputnik V ਨੂੰ ਮਿਲ ਸਕਦੀ ਹੈ ਮਨਜ਼ੂਰੀ

ਵੀਰਵਾਰ ਨੂੰ ਰਾਜਧਾਨੀ ਦੇ ਭੀੜ ਭਰੇ ਬਾਜ਼ਾਰ ’ਚ ਹੋਏ ਦੋ ਆਤਮਘਾਤੀ ਹਮਲਿਆਂ ’ਚ ਘਟੋ-ਘੱਟ 32 ਲੋਕਾਂ ਦੀ ਮੌਤ ਹੋ ਗਈ ਅਤੇ ਜਦਕਿ 110 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ। ਜ਼ਖਮਿਆਂ ’ਚ ਕਈ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸੰਯੁਕਤ ਆਪ੍ਰੇਸ਼ਨ ਕਮਾਨ ਦੇ ਬੁਲਾਰੇ ਮੇਜਰ ਜਰਨਲ ਤਹਿਸੀਨ ਅਲ-ਖਫਾਜੀ ਨੇ ਦੱਸਿਆ ਸੀ ਕਿ ਪਹਿਲਾਂ ਆਤਮਘਾਤੀ ਹਮਲਾਵਰ ਨੇ ਭੀੜ ਭਰੇ ਬਾਜ਼ਾਰ ’ਚ ਹਮਲੇ ਤੋਂ ਪਹਿਲਾਂ ਰੋਲਾ ਪਾਉਂਦੇ ਹੋਏ ਕਿਹਾ ਕਿ ਉਹ ਬੀਮਾਰ ਹਨ, ਇਸ ਕਾਰਣ ਉਸ ਦੇ ਨੇੜੇ ਕਾਫੀ ਲੋਕ ਇਕੱਠੇ ਹੋ ਗਏ, ਫਿਰ ਉਸ ਨੇ ਧਮਾਕਾ ਕੀਤਾ।

ਇਹ ਵੀ ਪੜ੍ਹੋ -ਬਾਈਡੇਨ ਨੇ ਮੈਕਸੀਕੋ ਦੀ ਸਰਹੱਦ ’ਤੇ ਬਣਨ ਵਾਲੀ ਕੰਧ ਦੇ ਕੰਮ ’ਤੇ ਲਾਈ ਰੋਕ

ਦੂਜੇ ਹਮਲਾਵਾਰ ਨੇ ਉਸ ਦੇ ਤੁਰੰਤ ਬਾਅਦ ਆਪਣੇ ਆਪ ਨੂੰ ਬੰਬ ਨਾਲ ਉੱਡਾ ਲਿਆ। ਬਗਦਾਦ ਦੇ ਭੀੜ ਭਰੇ ਇਲਾਕੇ ’ਚ ਕਰੀਬ ਤਿੰਨ ਸਾਲ ’ਚ ਪਹਿਲੀ ਵਾਰ ਆਤਮਘਾਤੀ ਹਮਲਾ ਹੋਇਆ ਹੈ। ਇਸ ਤੋਂ ਪਹਿਲਾਂ 2018 ’ਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਹੈਦਰ ਅਲ-ਅਬਾਦੀ ਵੱਲੋਂ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ’ਤੇ ਜਿੱਤ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਇਸ ਇਲਾਕੇ ’ਚ ਆਤਮਘਾਤੀ ਹਮਲਾ ਹੋਇਆ ਸੀ।

ਇਹ ਵੀ ਪੜ੍ਹੋ -ਭਾਰਤ ਨੇ ਕੋਵਿਡ-19 ਦੀਆਂ ਲੱਖ ਤੋਂ ਵਧੇਰੇ ਖੁਰਾਕਾਂ ਬੰਗਲਾਦੇਸ਼ ਨੂੰ ਸੌਂਪੀਆਂ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar