ਇਸਲਾਮੀਕ ਸਟੇਟ ਨੇ ਲਈ ਦਮਿਸ਼ਕ ਬੰਬ ਹਮਲੇ ਦੀ ਜ਼ਿੰਮੇਦਾਰੀ

10/03/2017 5:38:07 PM

ਬੇਰੂਤ(ਬਿਊਰੋ)— ਇਸਲਾਮੀਕ ਸਟੇਟ ਸਮੂਹ ਨੇ ਮੰਗਲਵਾਰ ਨੂੰ ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿਚ ਇਕ ਪੁਲਸ ਥਾਣੇ ਵਿਚ ਸੋਮਵਾਰ ਨੂੰ ਕੀਤੇ ਗਏ ਬੰਬ ਧਮਾਕੇ ਦੀ ਜ਼ਿੰਮੇਦਾਰੀ ਲਈ ਹੈ, ਜਿਸ ਵਿਚ ਘੱਟ ਤੋਂ ਘੱਟ 17 ਲੋਕ ਮਾਰੇ ਗਏ ਸਨ। ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਪ੍ਰਸਾਰਿਤ ਇਕ ਬਿਆਨ ਵਿਚ ਸਮੂਹ ਨੇ ਕਿਹਾ ਕਿ ਬੰਦੂਕ, ਹੱਥਗੋਲੇ ਅਤੇ ਵਿਸਫੋਟਕ ਲਏ ਹੋਏ ਉਸ ਦੇ ਤਿੰਨ ਲੜਾਕੇ ਸੋਮਵਾਰ ਨੂੰ ਮਿਦਾਨ ਵਿਚ ਹੋਏ ਹਮਲੇ ਵਿਚ ਸ਼ਾਮਲ ਸਨ।
ਸੀਰੀਆ ਦੇ ਅੰਦਰੂਲੀ ਮੰਤਰਾਲਾ ਨੇ ਸੋਮਵਾਰ ਨੂੰ ਕਿਹਾ ਸੀ ਕਿ ਹਮਲੇ ਵਿਚ 2 ਆਤਮਘਾਤੀ ਹਮਲਾਵਰ ਸ਼ਾਮਲ ਸਨ, ਜਿਨ੍ਹਾਂ ਵਿਚੋਂ ਇਕ ਪੁਲਸ ਥਾਣੇ ਵਿਚ ਦਾਖਲ ਹੋਣ ਅਤੇ ਬੰਬ ਫਟਣ ਤੋਂ ਪਹਿਲਾਂ ਪਹਿਲੀ ਮੰਜ਼ਿਲ ਉੱਤੇ ਪੁੱਜਣ ਵਿਚ ਕਾਮਯਾਬ ਹੋ ਗਿਆ ਸੀ ਪਰ ਇਕ ਨਿਗਰਾਨੀਕਰਤਾ ਮੁਤਾਬਕ ਤੀਜਾ ਵਿਸਫੋਟ ਪੁਲਸ ਥਾਣੇ ਦੇ ਬਾਹਰ ਇਕ ਕਾਰ ਬੰਬ ਜ਼ਰੀਏ ਕੀਤਾ ਗਿਆ ਅਤੇ ਆਈ. ਐਸ ਦੇ ਦਾਅਵਿਆਂ ਵਿਚ ਵੀ ਕਿਹਾ ਗਿਆ ਕਿ ਤੀਜੇ ਹਮਲਾਵਰ ਨੇ ਇਨ੍ਹਾਂ ਦੋਵਾਂ ਤੋਂ ਵੱਖ ਖੁਦ ਨੂੰ ਉੱਡਾ ਲਿਆ ਸੀ। ਲੰਡਨ ਸਥਿਤ ਸੀਰੀਆ ਦੀ ਆਬਜਰਵੇਟਰੀ ਫਾਰ ਹਿਊਮਨ ਰਾਈਟਸ ਨੇ ਦੱਸਿਆ ਕਿ ਹਮਲੇ ਵਿਚ 17 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚੋਂ 13 ਪੁਲਸ ਅਧਿਕਾਰੀ ਸਨ। ਜਿਹਾਦੀਆਂ ਦਾ ਸਮੂਹ ਬਹੁਤ ਤੇਜੀ ਨਾਲ ਸੀਰੀਆਈ ਇਲਾਕਿਆਂ ਵਿਚ ਆਪਣੀ ਪਕੜ ਨੂੰ ਗੁਆ ਰਿਹਾ ਹੈ।  ਹਾਲਾਂਕਿ ਅਜੇ ਵੀ ਦਮਿਸ਼ਕ ਦੇ ਯਾਰਮੁਕ ਕੈਂਪ ਤਰ੍ਹਾਂ ਦੇ ਮਹੱਤਵਪੂਰਣ ਸਥਾਨਾਂ ਉੱਤੇ ਉਹ ਆਪਣੀ ਪਹੁੰਚ ਬਣਾਏ ਹੋਏ ਹਨ।