ਇਸਲਾਮਿਕ ਸਟੇਟ ਦੀ ਜਿਹਾਦੀ ਦੁਲਹਨ ਦੀ ਨਾਗਰਿਕਤਾ ਰੱਦ

02/21/2019 1:33:04 AM

ਲੰਡਨ— ਦੇਸ਼ ਤੋਂ ਭੱਜ ਕੇ ਇਸਲਾਮਿਕ ਸਟੇਟ 'ਚ ਸ਼ਾਮਲ ਹੋ ਗਈ ਬੰਗਲਾਦੇਸ਼ੀ ਮੂਲ ਦੀ ਇਕ ਬ੍ਰਿਟਿਸ਼ ਕਿਸ਼ੋਰੀ ਦੀ ਬ੍ਰਿਟਿਸ਼ ਨਾਗਰਿਕਤਾ ਰੱਦ ਕਰ ਦਿੱਤੀ ਗਈ ਹੈ, ਜਿਸ ਨੂੰ ਲੜਕੀ ਨੇ 'ਬੇਇਨਸਾਫੀ' ਦੱਸਿਆ। 19 ਸਾਲਾ ਸ਼ਮੀਮਾ ਬੇਗਮ ਨੇ ਆਪਣੇ ਨਵਜਾਤ ਪੁੱਤਰ ਦੇ ਨਾਲ ਬ੍ਰਿਟੇਨ ਪਰਤਣ ਦੀ ਇੱਛਾ ਜ਼ਾਹਿਰ ਕੀਤੀ ਪਰ ਮੰਗਲਵਾਰ ਨੂੰ ਉਸ ਦੀ ਦੇਸ਼ ਵਾਪਸੀ 'ਤੇ ਰੋਕ ਲਗਾ ਦਿੱਤੀ ਗਈ।

ਬ੍ਰਿਟਿਸ਼ ਗ੍ਰਹਿ ਮੰਤਰੀ ਸਾਜਿਦ ਜਾਵਿਦ ਨੇ 19 ਫਰਵਰੀ ਨੂੰ ਬੇਗਮ ਦੇ ਪਰਿਵਾਰ ਨੂੰ ਲਿਖੇ ਇਕ ਪੱਤਰ 'ਚ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੇ ਲੜਕੀ ਦੀ ਨਾਗਰਿਕਤਾ ਨੂੰ ਰੱਦ ਕਰ ਦਿੱਤਾ ਹੈ। ਫਿਲਹਾਲ ਇਕ ਸੀਰੀਆਈ ਸ਼ਰਣਾਰਥੀ ਕੈਂਪ 'ਚ ਰਹਿ ਰਹੀ ਬੇਗਮ ਨੇ ਇਸ ਕਦਮ ਨੂੰ ਬੇਇਨਸਾਫੀ ਦੱਸਿਆ।

Baljit Singh

This news is Content Editor Baljit Singh