ਭਿਆਨਕ ਬੰਬਾਰੀ ਮਾਮਲੇ ''ਚ ਇਰਾਕ ਨੇ ਸ਼ੱਕੀ ਨੂੰ ਲਿਆ ਹਿਰਾਸਤ ''ਚ

09/21/2019 8:19:55 PM

ਬਗਦਾਦ (ਏ.ਪੀ.)- ਇਰਾਕ ਦੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸ਼ੀਆਵਾਂ ਦੇ ਪਵਿੱਤਰ ਸ਼ਹਿਰ ਕਰਬਲਾ ਦੇ ਬਾਹਰੀ ਇਲਾਕੇ ਵਿਚ ਯਾਤਰੀਆਂ ਨਾਲ ਭਰੇ ਇਕ ਮਿਨੀਬਸ 'ਤੇ ਬੰਬ ਧਮਾਕੇ ਦੇ ਮਾਮਲੇ ਵਿਚ ਸੁਰੱਖਿਆ ਫੋਰਸਾਂ ਨੇ ਇਕ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਹੈ। ਸ਼ੁੱਕਰਵਾਰ ਰਾਤ ਨੂੰ ਹੋਏ ਧਮਾਕੇ ਵਿਚ 12 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਪੰਜ ਹੋਰ ਜ਼ਖਮੀ ਹੋਏ ਸਨ। ਪ੍ਰਧਾਨ ਮੰਤਰੀ ਦਫਤਰ ਵਲੋਂ ਸ਼ਨੀਵਾਰ ਨੂੰ ਜਾਰੀ ਬਿਆਨ ਵਿਚ ਪ੍ਰਧਾਨ ਮੰਤਰੀ ਅਦੇਲ ਅਬਦੁਲ-ਮਹਦੀ ਨੇ ਹਾਲਾਂਕਿ ਸ਼ੱਕੀ ਬਾਰੇ ਕੋਈ ਵਿਸਥਾਰਤ ਜਾਣਕਾਰੀ ਨਹੀਂ ਦਿੱਤੀ।

ਸਾਲ 2017 ਵਿਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਇਰਾਕ ਦੇ ਅੰਦਰ ਜਿੱਤ ਦੇ ਐਲਾਨ ਤੋਂ ਬਾਅਦ ਤੋਂ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇਹ ਸਭ ਤੋਂ ਵੱਡੇ ਹਮਲਿਆਂ ਵਿਚੋਂ ਇਕ ਹੈ।ਅੱਤਵਾਦੀ ਸੰਗਠਨ ਦਾ ਸਲੀਪਰ ਸੈੱਲ ਲਗਾਤਾਰ ਸਮੁੱਚੇ ਦੇਸ਼ ਵਿਚ ਛਿਟਪੁੱਟ ਹਮਲਿਆਂ ਨੂੰ ਅੰਜਾਮ ਦੇ ਰਿਹਾ ਹੈ। ਸ਼ਨੀਵਾਰ ਨੂੰ ਕਰਬਲਾ ਜਾਣ ਵਾਲੇ ਰਸਤੇ 'ਤੇ ਕਾਰਾਂ ਦੀ ਜਾਂਚ ਲਈ ਹੋਰ ਨਾਕੇ ਬਣਾਏ ਜਾਣ ਦੇ ਨਾਲ ਸੁਰੱਖਿਆ ਸਖ਼ਤ ਕਰ ਦਿੱਤੀ ਗਈ।

Sunny Mehra

This news is Content Editor Sunny Mehra