ਈਰਾਨੀ ਵਿਦੇਸ਼ ਮੰਤਰੀ ਇਰਾਕ ਯਾਤਰਾ ''ਤੇ, ਇਰਾਕ ਨੇ ਦਿੱਤੀ ਜੰਗ ਦੀ ਚਿਤਾਵਨੀ

05/26/2019 5:45:59 PM

ਬਗਦਾਦ— ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜਰੀਫ ਦੀ ਇਰਾਕ ਯਾਤਰਾ ਦੌਰਾਨ ਇਰਾਕੀ ਨੇਤਾਵਾਂ ਨੇ ਜੰਗ ਦੇ ਖਤਰੇ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਈਰਾਨ ਦਾ ਅਮਰੀਕਾ ਨਾਲ ਵੱਡਾ ਟਕਰਾਅ ਚੱਲ ਰਿਹਾ ਹੈ। ਜਰੀਫ ਦੀ ਯਾਤਰਾ ਅਮਰੀਕਾ ਵਲੋਂ ਪੱਛਮੀ ਏਸ਼ੀਆ 'ਚ ਕਰੀਬ 1500 ਹੋਰ ਫੌਜੀ ਤਾਇਨਾਤ ਕਰਨ ਦੇ ਫੈਸਲੇ ਤੋਂ ਬਾਅਦ ਹੋ ਰਹੀ ਹੈ।

ਅਮਰੀਕਾ ਤੇ ਈਰਾਨ ਦੋਵੇਂ ਹੀ ਇਰਾਕ ਦੇ ਸਹਿਯੋਗੀ ਦੇਸ਼ ਹਨ। ਇਰਾਕ ਦੇ ਪ੍ਰਧਾਨ ਮੰਤਰੀ ਅਬਦੁੱਲ ਮਹਦੀ ਦੇ ਦਫਤਰ ਮੁਤਾਬਕ ਸ਼ਨੀਵਾਰ ਰਾਤ ਜਰੀਫ ਨਾਲ ਮਿਲਣ ਦੌਰਾਨ ਮਹਦੀ ਨੇ ਜੰਗ ਦੇ ਖਤਰੇ ਦੀ ਚਿਤਾਵਨੀ ਦਿੱਤੀ। ਦਫਤਰ ਮੁਤਾਬਕ ਅਬਦੁੱਲ ਨੇ ਈਰਾਨ ਤੇ ਵੱਡੀਆਂ ਸ਼ਕਤੀਆਂ ਦੇ ਵਿਚਾਲੇ 2015 ਦੇ ਸਮਝੌਤੇ ਦਾ ਜ਼ਿਕਰ ਕਰਦੇ ਹੋਏ ਇਸ ਖੇਤਰ 'ਚ ਸ਼ਾਂਤੀ ਤੇ ਇਸ ਪ੍ਰਮਾਣੂ ਕਰਾਰ ਨੂੰ ਬਣਾਏ ਰੱਖਣ ਦੀ ਦਲੀਲ ਦਿੱਤੀ। ਇਰਾਕ ਦੇ ਰਾਸ਼ਟਰਪਤੀ ਦੇ ਦਫਤਰ ਮੁਤਾਬਕ ਰਾਸ਼ਟਰਪਤੀ ਬਰਹਮਾਨ ਸਾਲੇਹ ਨੇ ਜ਼ਰੀਫ ਦੇ ਨਾਲ ਪੂਰੀ ਤਰ੍ਹਾਂ ਜੰਗ ਰੋਕਣ ਜਾਂ ਸਥਿਤੀ ਨੂੰ ਵਿਗੜਨ ਤੋਂ ਰੋਣ 'ਤੇ ਚਰਚਾ ਕੀਤੀ। ਸ਼ਨੀਵਾਰ ਨੂੰ ਜਰੀਫ ਨੇ ਹੋਰ ਅਮਰੀਕੀ ਬਲਾਂ ਦੀ ਤਾਇਨਾਤੀ ਨੂੰ ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਲਈ ਬੇਹੱਦ ਖਤਰਨਾਕ ਦੱਸਿਆ।

Baljit Singh

This news is Content Editor Baljit Singh