ਇਰਾਕ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਈਰਾਨ ਦੀ ਯਾਤਰਾ 'ਤੇ

06/26/2022 11:05:00 PM

ਤਹਿਰਾਨ-ਇਰਾਕ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਮੁਸਤਫਾ-ਅਲ-ਕਾਦਿਮੀ ਐਤਵਾਰ ਨੂੰ ਈਰਾਨ ਦੀ ਯਾਤਰਾ 'ਤੇ ਪਹੁੰਚੇ। ਸਰਕਾਰੀ ਟੀ.ਵੀ. ਦੀ ਰਿਪੋਰਟ ਮੁਤਾਬਕ, ਸਾਊਦੀ ਅਰਬ ਅਤੇ ਇਰਾਕ ਦਰਮਿਆਨ ਗੱਲਬਾਤ ਲਈ ਵਿਚੋਲਗੀ ਦੇ ਸਬੰਧ 'ਚ ਕਾਦਿਮੀ ਦੀ ਯਾਤਰਾ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਰਿਪੋਰਟ ਮੁਤਾਬਕ, ਈਰਾਨ ਦੇ ਰਾਸ਼ਟਰਪਤੀ ਇਬ੍ਰਾਹਿਮ ਰਈਸੀ ਨੇ ਆਧਿਕਾਰਤ ਤੌਰ 'ਤੇ ਅਲ-ਕਾਦਿਮੀ ਦੀ ਅਗਵਾਈ ਕੀਤੀ।

ਇਹ ਵੀ ਪੜ੍ਹੋ : ਮਹਿੰਗਾਈ ’ਤੇ ਕਾਬੂ ਪਾਉਣ ਲਈ ‘ਵਾਧੇ ਦਾ ਅਸਹਿਣਯੋਗ ਬਲੀਦਾਨ’ ਨਾ ਹੋਵੇ : MPC ਮੈਂਬਰ

ਕਾਦਿਮੀ ਤਹਿਰਾਨ 'ਚ ਹੋਰ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ। ਅਲ-ਕਾਦਿਮੀ ਦੇ ਦਫ਼ਤਰ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਉਹ ਸਾਊਦੀ ਅਧਿਕਾਰੀਆਂ ਨਾਲ ਮੁਲਾਕਾਤ ਲਈ ਜੇਦਾਹ ਦੀ ਆਧਿਕਾਰਤ ਯਾਤਰਾ 'ਤੇ ਹਨ। ਸਾਲ 2016 'ਚ ਸਾਊਦੀ ਅਰਬ ਵੱਲੋਂ ਮੁੱਖ ਸ਼ੀਆ ਮੁਸਲਿਮ ਧਰਮਗੁਰੂ ਨਿਮਰ ਅਲ-ਨਿਰਮ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਤੋਂ ਬਾਅਦ ਦੁਨੀਆ ਦੇ ਸਭ ਤੋਂ ਵੱਡੇ ਸ਼ੀਆ ਮੁਸਲਿਮ ਦੇਸ਼ ਈਰਾਨ ਅਤੇ ਸੁੰਨੀ ਬਹੁਗਿਣਤੀ ਸਾਊਦੀ ਅਰਬ ਦਰਮਿਆਨ ਡਿਪਲੋਮੈਟ ਸਬੰਧ ਟੁੱਟ ਗਏ ਸਨ।

ਇਹ ਵੀ ਪੜ੍ਹੋ :ਪਾਕਿ ਤੋਂ ਲਿਆਂਦੀ ਹੈਰੋਇਨ, ਪਿਸਤੌਲ, ਮੈਗਜ਼ੀਨ, ਕਾਰਤੂਸ ਤੇ ਡਰੱਗ ਮਨੀ ਸਣੇ 3 ਗ੍ਰਿਫਤਾਰ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Karan Kumar

This news is Content Editor Karan Kumar