ਇਰਾਕ ਨੇ ਗੋਲਨ ਪਹਾੜੀ ਮਸਲੇ ''ਚ ਟਰੰਪ ਦੇ ਫੈਸਲੇ ਦਾ ਕੀਤਾ ਵਿਰੋਧ

03/23/2019 8:26:19 PM

ਬਗਦਾਦ— ਇਰਾਕ ਨੇ ਸੀਰੀਆ ਦੇ ਗੋਲਨ ਪਹਾੜੀ ਇਲਾਕੇ ਨੂੰ ਇਜ਼ਰਾਇਲ ਦੀ ਹਕੂਮਤ ਵਾਲੇ ਇਲਾਕੇ ਦੇ ਰੂਪ 'ਚ ਮਾਨਤਾ ਦੇਣ ਦੇ ਅਮਰੀਕੀ ਰਾਸ਼ਟਰਪਕਤੀ ਡੋਨਾਲਡ ਟਰੰਪ ਦੇ ਫੈਸਲੇ ਦਾ ਸਖਤ ਵਿਰੋਧ ਕੀਤਾ ਹੈ। ਇਰਾਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਹਿਮਦ ਅਲ-ਸਾਹਫ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਇਰਾਕ, ਸੀਰੀਆ ਦੇ ਗੋਲਨ ਪਹਾੜੀ 'ਤੇ ਇਜ਼ਰਾਇਲ ਦੇ ਕਬਜ਼ੇ ਨੂੰ ਸਹੀ ਕਰਾਰ ਦੇਣ ਦਾ ਸਖਤ ਵਿਰੋਧ ਕਰਦਾ ਹੈ। ਇਹ ਫੈਸਲਾ ਮਾਨਤਾ ਦੀ ਸੁਰੱਖਿਆ ਦੇ ਖਿਲਾਫ ਅਪਰਾਧ ਹੈ। 

ਬਿਆਨ 'ਚ ਕਿਹਾ ਗਿਆ ਹੈ ਕਿ ਲੰਬੇ ਸਮੇਂ ਤੱਕ ਕਬਜ਼ਾ ਕਰਨ ਨਾਲ ਸੀਰੀਆ ਦਾ ਗੋਲਨ ਪਹਾੜੀ ਜਾਂ ਫਿਲਸਤੀਨੀ ਇਲਾਕਿਆਂ 'ਤੇ ਕਬਜ਼ੇ ਨੂੰ ਸਹੀ ਨਹੀਂ ਮੰਨਿਆ ਜਾ ਸਕਦਾ। ਬਿਆਨ ਮੁਤਾਬਕ ਇਰਾਕ ਨੇ ਅੰਤਰਰਾਸ਼ਟਰੀ ਭਾਈਚਾਰੇ ਤੋਂ ਅੰਤਰਰਾਸ਼ਟਰੀ ਕਾਨੂੰਨ ਦੇ ਨਿਯਮਾਂ ਦਾ ਸਨਮਾਨ ਕਰਨ, ਅਰਬ ਖੇਤਰ ਨੂੰ ਖਤਮ ਕਰਨ ਤੇ ਸੰਯੁਕਤ ਰਾਸ਼ਟਰ ਵਲੋਂ ਜਾਰੀ ਅੰਤਰਰਾਸ਼ਟਰੀ ਵੈਧਤਾ ਦੇ ਪ੍ਰਸਤਾਵਾਂ ਨੂੰ ਸਵੀਕਾਰ ਕਰਨ ਦਾ ਸੱਦਾ ਦਿੰਦਾ ਹੈ।

ਜ਼ਿਕਰਯੋਗ ਹੈ ਕਿ ਟਰੰਪ ਨੇ ਵੀਰਵਾਰ ਨੂੰ ਟਵੀਟ ਕਰਕੇ ਕਿਹਾ ਸੀ ਕਿ ਅਮਰੀਕਾ, 1967 ਦੇ ਮੱਧ 'ਚ ਇਜ਼ਰਇਲੀ ਫੌਜ ਵਲੋਂ ਕਬਜ਼ਾ ਕੀਤੇ ਗਏ ਗੋਲਨ ਪਹਾੜੀ ਨੂੰ ਇਜ਼ਰਾਇਲ ਦੇ ਕੰਟਰੋਲ ਵਾਲੇ ਖੇਤਰ ਦੇ ਤੌਰ 'ਤੇ ਮਾਨਤਾ ਦੇਵੇਗਾ।

Baljit Singh

This news is Content Editor Baljit Singh