ਕੈਦੀਆਂ ਦੀ ਅਦਲਾਬਦਲੀ ਦੇ ਤਹਿਤ ਈਰਾਨੀ ਅਤੇ ਅਮਰੀਕੀ ਰਿਹਾਅ ਕੀਤੇ ਗਏ

12/07/2019 11:17:53 PM

ਤੇਹਰਾਨ (ਏ.ਐਫ.ਪੀ.)- ਈਰਾਨ ਅਤੇ ਅਮਰੀਕਾ ਨੇ ਤਣਾਅ ਦੇ ਮਾਹੌਲ ਵਿਚਾਲੇ ਸ਼ਨੀਵਾਰ ਨੂੰ ਕਥਿਤ ਕੈਦੀਆਂ ਦੀ ਅਦਲਾਬਦਲੀ ਦੇ ਤਹਿਤ ਇਕ ਦੂਜੇ ਦੇ ਨਾਗਰਿਕਾਂ ਨੂੰ ਰਿਹਾਅ ਕਰ ਦਿੱਤਾ। ਤੇਹਰਾਨ ਨੇ ਈਰਾਨੀ ਵਿਗਿਆਨੀ ਮਸੂਦ ਸੁਲੇਮਾਨੀ ਨੂੰ ਅਮਰੀਕੀ ਕੈਦੀ ਤੋਂ ਰਿਹਾਅ ਕਰਨ ਦਾ ਐਲਾਨ ਕੀਤਾ। ਇਸ ਤੋਂ ਕੁਝ ਸਮਾਂ ਪਹਿਲਾਂ ਹੀ ਵਾਸ਼ਿੰਗਟਨ ਨੇ ਐਲਾਨ ਕੀਤਾ ਸੀ ਕਿ ਅਮਰੀਕੀ ਖੋਜਕਰਤਾ ਸ਼ਿਊ ਵਾਂਗ ਈਰਾਨ ਦੀ ਕੈਦ ਤੋਂ ਰਿਹਾਅ ਹੋ ਕੇ ਵਤਨ ਪਰਤ ਰਹੇ ਹਨ। ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜਰੀਫ ਨੇ ਟਵੀਟ ਕੀਤਾ ਕਿ ਉਹ ਖੁਸ਼ ਹਨ ਕਿ ਪ੍ਰੋਫੈਸਰ ਮਸੂਦ ਸੁਲੇਮਾਨੀ ਅਤੇ ਮਾਣਯੋਗ ਸ਼ਿਊ ਵਾਂਗ ਛੇਤੀ ਹੀ ਆਪਣੇ ਪਰਿਵਾਰ ਨਾਲ ਮੁਲਾਕਾਤ ਕਰ ਸਕਣਗੇ।

ਮਾਮਲੇ ਨਾਲ ਜੁੜੇ ਸਭ ਨੂੰ ਧੰਨਵਾਦ, ਖਾਸ ਤੌਰ 'ਤੇ ਸਵਿਟਜ਼ਰਲੈਂਡ ਦੀ ਸਰਕਾਰ ਦਾ ਜੋ ਰਾਜਨੀਤਕ ਸਬੰਧ ਦੀ ਗੈਰ ਮੌਜੂਦਗੀ ਵਿਚ ਈਰਾਨ ਵਿਚ ਅਮਰੀਕੀ ਹਿਤਾਂ ਨੂੰ ਦੇਖਦੀ ਹੈ। ਵਾਸ਼ਿੰਗਟਨ ਵਿਚ ਜਾਰੀ ਬਿਆਨ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਤਕਰੀਬਨ ਸਾਢੇ ਤਿੰਨ ਸਾਲ ਤੱਕ ਈਰਾਨ ਦੀ ਜੇਲ ਵਿਚ ਰਹਿਣ ਤੋਂ ਬਾਅਦ ਸ਼ਿਊ ਵਾਂਗ ਵਾਪਸ ਦੇਸ਼ ਪਰਤ ਰਹੇ ਹਨ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਅਮਰੀਕਾ ਇਸ ਗੱਲ ਨੂੰ ਲੈ ਕੇ ਸੰਤੁਸ਼ਟ ਹੈ ਕਿ ਤੇਹਰਾਨ ਨੇ ਇਸ ਮਾਮਲੇ ਵਿਚ ਹਾਂ ਪੱਖੀ ਰੁਖ ਅਪਣਾਇਆ, ਨਾਲ ਹੀ ਸਵਿਟਜ਼ਰਲੈਂਡ ਨੂੰ ਉਸ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕਰਦੇ ਹਾਂ। ਵਾਂਗ ਚੀਨੀ ਮੂਲ ਦੇ ਅਮਰੀਕੀ ਹਨ, ਜਿਨ੍ਹਾਂ ਨੂੰ ਈਰਾਨ ਵਿਚ ਜਾਸੂਸੀ ਦੇ ਦੋਸ਼ ਵਿਚ ਜੇਲ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਹ ਅਗਸਤ 2016 ਤੋਂ ਹੀ 10 ਸਾਲ ਦੀ ਸਜ਼ਾ ਕੱਟ ਰਹੇ ਸਨ। ਸੁਲੇਮਾਨ ਤੇਹਰਾਨ ਸਥਿਤੀ ਤਰਬੀਅਤ ਮਦਰਸ ਯੂਨੀਵਰਸਿਟੀ ਵਿਚ ਸਟੇਮ ਕੋਸ਼ੀਕਾ ਦੇ ਸੀਨੀਅਰ ਖੋਜਕਰਤਾ ਹਨ ਅਤੇ ਅਕਤੂਬਰ 2018 ਵਿਚ ਸ਼ਿਕਾਗੋ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ।

Sunny Mehra

This news is Content Editor Sunny Mehra