ਈਰਾਨ ’ਚ ਮਾਲਵਾਹਕ ਜਹਾਜ਼ ਹਾਦਸਾਗ੍ਰਸਤ, 15 ਮਰੇ

01/15/2019 8:09:01 AM

ਤਹਿਰਾਨ –ਈਰਾਨ ਦੀ ਰਾਜਧਾਨੀ ਤਹਿਰਾਨ ਦੇ ਪੱਛਮ ਵਿਚ ਸੋਮਵਾਰ ਨੂੰ  ਮਾਲਵਾਹਕ ਜਹਾਜ਼ ਦੇ ਖਰਾਬ ਮੌਸਮ ਵਿਚਾਲੇ ਹੰਗਾਮੀ ਸਥਿਤੀ ਵਿਚ ਉਤਰਦੇ ਸਮੇਂ ਹਾਦਸਾਗ੍ਰਸਤ ਹੋ ਜਾਣ ਨਾਲ ਜਹਾਜ਼ ਵਿਚ ਸਵਾਰ 16 ਲੋਕਾਂ ਵਿਚੋਂ 15 ਦੀ ਮੌਤ ਹੋ ਗਈ। ਈਰਾਨ ਦੀ ਅਰਧ-ਸਰਕਾਰੀ ਖਬਰ ਏਜੰਸੀ ਫਾਰਸ ਸਮਾਚਾਰ ਏਜੰਸੀ ਨੇ ਫੌਜ ਦੇ ਹਵਾਲੇ ਨਾਲ ਕਿਹਾ ਹੈ ਕਿ ਈਰਾਨ ਦਾ ਜਹਾਜ਼ ਅਲਬੋਰਜ਼ ਪ੍ਰਾਂਤ ਦੇ ਕਾਰਜ ਖੇਤਰ ਵਿਚ ਹਵਾਈ ਅੱਡੇ ਨੇੜੇ ਹਾਦਸਾਗ੍ਰਸਤ ਹੋ ਗਿਆ।

ਜਹਾਜ਼ ਹਾਦਸੇ ਵਿਚ ਜਹਾਜ਼ ਦੇ ਇੰਜੀਨੀਅਰ ਨੂੰ ਬਚਾਅ ਲਿਆ ਗਿਆ ਹੈ। ਫੌਜ ਨੇ ਕਿਹਾ ਕਿ ਬੋਇੰਗ ਕਾਰਗੋ ਜਹਾਜ਼ 707 ਨੇ ਫਾਥ ਹਵਾਈ ਅੱਡੇ ’ਤੇ ਹੰਗਾਮੀ ਸਥਿਤੀ ਵਿਚ ਉਤਰਨ ਦਾ ਯਤਨ ਕੀਤਾ। ਜਹਾਜ਼ ਉਤਾਰਨ ਦੇ ਯਤਨ ਵਿਚ ਰਨਵੇ ਤੋਂ ਬਾਹਰ ਚਲਿਆ ਗਿਆ ਅਤੇ ਕੰਧ ਨਾਲ ਟਕਰਾ ਕੇ ਉਸ ਨੂੰ ਅੱਗ ਲੱਗ ਗਈ।