ਈਰਾਨ ਆਪਣੇ ਤੇਲ ਦੇ ਖਰੀਦਦਾਰ ਦੀ ਭਾਲ ਜਾਰੀ ਰੱਖੇਗਾ : ਜਰੀਫ

04/25/2019 9:02:48 AM

ਨਿਊਯਾਰਕ — ਈਰਾਨ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਅਮਰੀਕੀ ਪਾਬੰਦੀਆਂ ਨੂੰ ਬਾਈਪਾਸ ਕਰਨ ਲਈ ਆਪਣੇ ਤੇਲ ਦੇ ਖਰੀਦਦਾਰਾਂ ਦੀ ਭਾਲ ਜਾਰੀ ਰੱਖੇਗਾ। ਇਸ ਦੇ ਨਾਲ ਹੀ ਤੇਲ ਦੀ ਸੁਰੱਖਿਅਤ ਢੁਲਾਈ ਲਈ ਹੋਰਮੁਰਜ ਜਲ ਡਮਰੂ ਦਾ ਇਸਤੇਮਾਲ ਵੀ ਜਾਰੀ ਰੱਖੇਗਾ। ਉਸਨੇ ਅਮਰੀਕਾ ਨੂੰ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਪਾਉਣ 'ਤੇ ਨਤੀਜੇ ਭੁਗਤਨ ਲਈ ਤਿਆਰ ਰਹਿਣ ਦੀ ਧਮਕੀ ਵੀ ਦਿੱਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਈਰਾਨ ਦੇ ਤੇਲ ਦੇ ਕਿਸੇ ਵੀ ਗ੍ਰਾਹਕ ਨੂੰ ਛੋਟ ਨਾ ਦੇਣ ਦਾ ਫੈਸਲਾ ਕੀਤਾ ਸੀ।

ਤੇਲ ਦੀ ਵਿਕਰੀ ਅਤੇ ਖਰੀਦਦਾਰਾਂ ਦੀ ਭਾਲ ਅਤੇ ਤੇਲ ਸੁਰੱਖਿਅਤ ਢੁਲਾਈ ਲਈ ਹੋਰਮੁਰਜ ਜਲ ਡਮਰੂ ਦਾ ਇਸਤੇਮਾਲ ਜਾਰੀ ਰੱਖੇਗਾ। ਸਾਡਾ ਸਿਰਫ ਇਹ ਹੀ ਇਰਾਦਾ ਹੈ ਅਤੇ ਸਾਨੂੰ ਲੱਗਦਾ ਹੈ ਕਿ ਅਜਿਹਾ ਹੀ ਹੋਵੇਗਾ। ਜਰੀਫ ਨੇ ਤਾੜਨਾ ਕੀਤੀ ਕਿ ਜੇਕਰ ਅਮਰੀਕਾ, ਈਰਾਨ ਨੂੰ ਤੇਲ ਵੇਚਣ ਤੋਂ ਰੋਕਣ ਲਈ ਕੋਈ ਕਦਮ ਚੁੱਕਦਾ ਹੈ ਤਾਂ ਉਸਨੂੰ ਨਤੀਜਿਆਂ ਲਈ ਤਿਆਰ ਰਹਿਣਾ ਚਾਹੀਦਾ ਹੈ।