ਈਰਾਨ ਨੇ ਪ੍ਰਮਾਣੂ ਸਮਝੌਤੇ ਨੂੰ ਬਚਾਉਣ ਲਈ ਫਰਾਂਸ ਦੇ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ

07/19/2019 2:14:10 AM

ਤਹਿਰਾਨ - ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਵੀਰਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਨਾਲ ਫੋਨ 'ਤੇ ਗੱਲਬਾਤ ਕੀਤੀ। ਗੱਲਬਾਤ 'ਚ ਦੋਹਾਂ ਨੇਤਾਵਾਂ ਨੇ ਯੂਰਪੀ ਦੇਸ਼ਾਂ ਨਾਲ ਪ੍ਰਮਾਣੂ ਸਮਝੌਤੇ ਨੂੰ ਬਚਾਉਣ ਲਈ ਯਤਨ ਤੇਜ਼ ਕਰਨ ਦੀ ਅਪੀਲ ਕੀਤੀ।

ਸਰਕਾਰ ਦੀ ਅਧਿਕਾਰਕ ਵੈੱਬਸਾਈਟ ਮੁਤਾਬਕ ਰੂਹਾਨੀ ਨੇ ਮੈਕਰੋਨ ਨੂੰ ਕਿਹਾ ਕਿ ਕਾਨੂੰਨੀ ਹਿੱਚਾਂ ਦੇ ਪ੍ਰਤੀ ਯੂਰਪ ਨੂੰ ਆਪਣੇ ਯਤਨਾਂ 'ਚ ਤੇਜ਼ੀ ਲਿਆਉਣੀ ਚਾਹੀਦੀ ਹੈ ਅਤੇ ਈਰਾਨ ਖਿਲਾਫ ਅਮਰੀਕਾ ਦੇ ਆਰਥਿਕ ਯੁੱਧ ਨੂੰ ਲੈ ਕੇ ਜੰਗਬੰਦੀ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਈਰਾਨ ਇਤਿਹਾਸਕ ਸਮਝੌਤੇ ਦੀ ਸੁਰੱਖਿਆ ਲਈ ਸਾਰੇ ਵਿਕਲਪ ਖੁਲ੍ਹੇ ਰੱਖਣ ਨੂੰ ਲੈ ਕੇ ਵਚਨਬੱਧ ਹੈ।

Khushdeep Jassi

This news is Content Editor Khushdeep Jassi