ਸ਼ਿੰਜ਼ੋ ਆਬੇ ਨੇ ਈਰਾਨ ਦੇ ਸਰਵ ਉੱਚ ਨੇਤਾ ਨਾਲ ਕੀਤੀ ਮੁਲਾਕਾਤ

06/13/2019 1:44:44 PM

ਤੇਹਰਾਨ (ਭਾਸ਼ਾ)— ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨੇ ਵੀਰਵਾਰ ਨੂੰ ਸਰਵ ਉੱਚ ਈਰਾਨੀ ਨੇਤਾ ਅਯਾਤੁੱਲਾ ਅਲੀ ਖਾਮੇਨੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਇਹ ਮੁਲਾਕਾਤ ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਨੂੰ ਘੱਟ ਕਰਨ ਦੇ ਉਦੇਸ਼ ਨਾਲ ਕੀਤੀ। ਈਰਾਨ ਦੀ ਸਾਲ 1979 ਦੀ ਇਸਲਾਮੀ ਕ੍ਰਾਂਤੀ ਦੇ ਬਾਅਦ ਕਿਸੇ ਜਾਪਾਨੀ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਤੇਹਰਾਨ ਯਾਤਰਾ ਹੈ। ਖਾਮੇਨੀ ਦੇ ਅੰਗਰੇਜ਼ੀ ਭਾਸ਼ਾ ਦੇ ਅਧਿਕਾਰਕ ਟਵਿੱਟਰ ਅਕਾਊਂਟ 'ਤੇ ਦੋਹਾਂ ਨੇਤਾਵਾਂ ਦੀ ਮੁਲਾਕਾਤ ਦੀ ਤਸਵੀਰ ਸ਼ੇਅਰ ਕੀਤੀ ਗਈ ਅਤੇ ਟਵੀਟ ਵਿਚ ਕਿਹਾ ਗਿਆ,''ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨਾਲ ਮੁਲਾਕਾਤ।''

 

Vandana

This news is Content Editor Vandana