ਈਰਾਨ ਨੇ ਭ੍ਰਿਸ਼ਟਾਚਰ ਦੇ ਦੋਸ਼ਾਂ ''ਚ ਰਾਸ਼ਟਰਪਤੀ ਦੇ ਭਰਾ ਨੂੰ ਹੋਈ ਜੇਲ

05/04/2019 8:08:18 PM

ਤਹਿਰਾਨ— ਈਰਾਨ ਦੇ ਅਰਧ ਸਰਕਾਰੀ ਆਈ.ਐੱਸ.ਐੱਨ.ਏ. ਪੱਤਰਕਾਰ ਏਜੰਸੀ ਨੇ ਕਿਹਾ ਕਿ ਰਾਸ਼ਟਰਪਤੀ ਹਸਨ ਰੂਹਾਨੀ ਦੇ ਭਰਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ 'ਚ ਜੇਲ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਇਸ ਦੀ ਮਿਆਦ ਅਜੇ ਤੈਅ ਨਹੀਂ ਕੀਤੀ ਗਈ ਹੈ।

ਆਈ.ਐੱਸ.ਐੱਨ.ਏ. ਨੇ ਸ਼ਨੀਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਦੇ ਨੇੜਲੇ ਰਿਸ਼ਤੇਦਾਰ ਹੁਸੈਨ ਫਿਰਦੌਨ ਇਸ ਫੈਸਲੇ ਦੇ ਖਿਲਾਫ ਅਪੀਲ ਕਰ ਸਕਦੇ ਹਨ। ਵਿੱਤੀ ਧੋਖਾਧੜੀ ਦੇ ਦੋਸ਼ 2016 ਦੇ ਹਨ ਤੇ ਕੱਟੜਪੰਥੀਆਂ ਨੇ ਲਗਾਏ ਹਨ, ਜਿਨ੍ਹਾਂ ਦਾ ਦੇਸ਼ ਦੀ ਨਿਆਂਪਾਲਿਕਾ 'ਚ ਬਹੁਤ ਰਸੂਖ ਹੈ। ਈਰਾਨ ਦੀ ਸਿਆਸੀ ਵਿਵਸਥਾ 'ਚ ਰੁਹਾਨੀ ਨੇ ਆਪਣਾ ਉਪ-ਨਾਮ ਦਹਾਕਿਆਂ ਪਹਿਲਾਂ ਬਦਲ ਲਿਆ ਸੀ। ਫਿਰਦੌਨ ਦਾ ਮੁਕੱਦਮਾ ਫਰਵਰੀ 'ਚ ਸ਼ੁਰੂ ਹੋਇਆ ਸੀ ਤੇ 2017 'ਚ ਜੇਲ 'ਚ ਇਕ ਰਾਤ ਬਿਤਾਉਣ ਤੋਂ ਬਾਅਦ ਉਹ ਜ਼ਮਾਨਤ 'ਤੇ ਸਨ।

Baljit Singh

This news is Content Editor Baljit Singh