ਈਰਾਨ ਨੇ ਬਣਾਇਆ 100 ਭਾਸ਼ਾਵਾਂ ਬੋਲਣ ਵਾਲਾ ਰੋਬੋਟ

12/15/2019 12:02:59 PM

ਤੇਹਰਾਨ (ਭਾਸ਼ਾ): ਈਰਾਨ ਦੀ ਤੇਹਰਾਨ ਯੂਨੀਵਰਸਿਟੀ ਨੇ ਇਕ ਅਜਿਹਾ ਰੋਬੋਟ ਬਣਾਇਆ ਹੈ ਜੋ 100 ਵਿਭਿੰਨ ਭਾਸ਼ਾਵਾਂ ਨੂੰ ਸਮਝ, ਬੋਲ ਅਤੇ ਅਨੁਵਾਦ ਕਰ ਸਕਦਾ ਹੈ। ਇੰਨਾ ਹੀ ਨਹੀਂ ਇਹ ਚਿਹਰਿਆਂ ਨੂੰ ਪਛਾਣ ਸਕਦਾ ਹੈ ਅਤੇ ਫੁੱਟਬਾਲ ਨੂੰ ਕਿਕ ਵੀ ਮਾਰ ਸਕਦਾ ਹੈ।ਆਈ.ਆਰ.ਆਈ.ਬੀ. ਟੀਵੀ ਰਿਪੋਰਟ ਦੇ ਮੁਤਾਬਕ,'' ਯੂਨੀਵਰਸਿਟੀ ਦੇ ਫੈਕਲਟੀ ਆਫ ਇੰਜੀਨੀਅਰਿੰਗ ਨੇ 4 ਸਾਲ ਵਿਚ ਇਸ ਰੋਬੋਟ ਨੂੰ ਬਣਾ ਕੇ ਤਿਆਰ ਕੀਤਾ ਹੈ। ਇਸ ਦਾ ਨਾਮ 'ਸੁਰੇਨਾ' ਰੱਖਿਆ ਗਿਆ ਹੈ।''

ਰਿਪੋਰਟ ਦੇ ਮੁਤਾਬਕ ਇਹ ਰੋਬੋਟ ਚੀਜ਼ਾਂ ਨੂੰ ਚੁੱਕ ਸਕਦਾ ਹੈ ਅਤੇ ਚਿਹਰਿਆਂ ਨੂੰ ਪਛਾਨਣ ਵਿਚ ਮਾਹਰ ਹੈ। ਨਾਲ ਹੀ ਉਹ ਹੱਥ ਮਿਲਾ ਕੇ ਲੋਕਾਂ ਦਾ ਸਵਾਗਤ ਵੀ ਕਰ ਸਕਦਾ ਹੈ। ਸੂਤਰਾਂ ਨੇ ਦੱਸਿਆ,''170 ਸੈਂਟੀਮੀਟਰ ਲੰਬਾ ਅਤੇ 70 ਕਿਲੋਗ੍ਰਾਮ ਵਜ਼ਨੀ ਸੁਰੇਨਾ ਪ੍ਰਤੀ ਘੰਟਾ 0.7 ਕਿਲੋਮੀਟਰ ਦੀ ਗਤੀ ਨਾਲ ਚੱਲਣ ਵਿਚ ਸਮੱਰਥ ਹੈ। ਇਹ ਪਥਰੀਲੀ ਜ਼ਮੀਨ 'ਤੇ ਵੀ ਅੱਗੇ-ਪਿੱਛੇ ਤੇ ਸੱਜੇ-ਖੱਬੇ ਮੁੜ ਸਕਦਾ ਹੈ। ਇਸ ਦੇ ਇਲਾਵਾ ਇਸ ਵਿਚ ਮਨੁੱਖਾਂ ਵਾਂਗ ਕਈ ਗੁਣ ਸ਼ਾਮਲ ਹਨ।''

Vandana

This news is Content Editor Vandana