ਈਰਾਨ ਦੀ ਬ੍ਰਿਟਿਸ਼ ਤੇਲ ਟੈਂਕਰ ਨੂੰ ਕਬਜ਼ੇ ''ਚ ਲੈਣ ਦੀ ਕੋਸ਼ਿਸ਼ ਅਸਫਲ, ਵਧਿਆ ਤਣਾਅ

07/11/2019 2:57:07 PM

ਦੁਬਈ— ਤੇਲ ਟੈਂਕਰ 'ਤੇ ਈਰਾਨ ਤੇ ਬ੍ਰਿਟੇਨ ਦੇ ਵਿਚਾਕਾਰ ਤਣਾਅ ਦੇ ਵਿਚਾਲੇ ਈਰਾਨ ਨੇ ਬ੍ਰਿਟਿਸ਼ ਤੇਲ ਟੈਂਕਰ ਨੂੰ ਕਬਜ਼ੇ 'ਚ ਲੈਣ ਦੀ ਕੋਸ਼ਿਸ਼ ਕੀਤੀ ਹੈ। ਹਥਿਆਰਾਂ ਨਾਲ ਲੈਸ ਤਿੰਨ ਈਰਾਨੀ ਕਿਸ਼ਤੀਆਂ ਨੇ ਖਾੜੀ ਖੇਤਰ 'ਚ ਬੁੱਧਵਾਰ ਨੂੰ ਬ੍ਰਿਟੇਨ ਦੇ ਇਕ ਤੇਲ ਟੈਂਕਰ ਨੂੰ ਕਬਜ਼ੇ 'ਚ ਲੈਣ ਦੀ ਕੋਸ਼ਿਸ਼ ਕੀਤੀ ਪਰ ਰਾਇਲ ਨੇਵੀ ਦੇ ਇਕ ਜੰਗੀ ਜਹਾਜ਼ ਨੇ ਈਰਾਨ ਦੇ ਇਰਾਦਿਆਂ 'ਤੇ ਪਾਣੀ ਫੇਰ ਦਿੱਤਾ। ਸੂਤਰਾਂ ਮੁਤਾਬਕ ਈਰਾਨ ਨੇ ਹੋਰਮੁਜ ਦੀ ਖਾੜੀ ਤੋਂ ਲੰਘ ਰਹੇ ਬ੍ਰਿਟਿਸ਼ ਹੈਰੀਟੇਜ ਤੇਲ ਟੈਂਕਰ ਨੂੰ ਰਸਤਾ ਬਦਲਣ ਤੇ ਤਹਿਰਾਨ ਦੇ ਨੇੜੇ ਸਮੁੰਦਰੀ ਖੇਤਰ 'ਚ ਰੁਕਣ ਦਾ ਹੁਕਮ ਦਿੱਤਾ ਸੀ।

ਈਰਾਨ ਦੀ ਬ੍ਰਿਟੇਨ ਨੂੰ ਧਮਕੀ
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨੇ ਕਿਹਾ ਸੀ ਕਿ ਬ੍ਰਿਟੇਨ ਨੂੰ ਸਾਡਾ ਤੇਲ ਟੈਂਕਰ ਫੜਨ ਦੇ ਨਤੀਜੇ ਭੁਗਤਣੇ ਪੈਣਗੇ। ਬ੍ਰਿਟਿਸ਼ ਨੇਵੀ ਨੇ ਬੀਤੀ ਚਾਰ ਜੁਲਾਈ ਨੂੰ ਜਿਬ੍ਰਾਲਟਰ ਟਾਪੂ ਦੇ ਨੇੜੇ 330 ਮੀਟਰ ਲੰਬੇ ਗ੍ਰੇਸ-1 ਨਾਂ ਦੇ ਤੇਲ ਟੈਂਕਰ ਨੂੰ ਯੂਰਪੀ ਯੂਨੀਅਨ ਦੀਆਂ ਪਾਬੰਦੀਆਂ ਦਾ ਉਲੰਘਣ ਕਰ ਕੱਚਾ ਤੇਲ ਸੀਰੀਆ ਲਿਜਾਣ ਦੇ ਸ਼ੱਕ 'ਚ ਫੜਿਆ ਸੀ। ਉਦੋਂ ਦਾ ਇਹ ਤੇਲ ਟੈਂਕਰ ਜਿਬ੍ਰਾਲਟਰ ਦੇ ਤੱਟ 'ਤੇ ਖੜ੍ਹਾ ਹੈ।

ਰੁਹਾਨੀ ਨੇ ਬੁੱਧਵਾਰ ਨੂੰ ਸਰਕਾਰੀ ਟੈਲੀਵੀਜ਼ਨ 'ਤੇ ਪ੍ਰਸਾਰਿਤ ਇਕ ਸੰਦੇਸ਼ 'ਚ ਕਿਹਾ ਕਿ ਤੁਸੀਂ ਬ੍ਰਿਟੇਨ ਦੀ ਅਸੁਰੱਖਿਆ ਲਈ ਜ਼ਿੰਮੇਦਾਰ ਹੋ ਤੇ ਤੁਹਾਨੂੰ ਇਸ ਦਾ ਨਤੀਜਾ ਭੁਗਤਣਾ ਪਏਗਾ। ਹੁਣ ਤੁਸੀਂ ਇੰਨਾਂ ਨਿਰਾਸ਼ ਹੋਵੋਗੇ ਕਿ ਜਦੋਂ ਤੁਹਾਡਾ ਕੋਈ ਕਰਗੋ ਸ਼ਿੱਪ ਖੇਤਰ ਤੋਂ ਲੰਘੇਗਾ ਤਾਂ ਤੁਹਾਨੂੰ ਉਸ ਦੀ ਸੁਰੱਖਿਆ ਲਈ ਆਪਣੇ ਫ੍ਰਿਗੇਟ ਭੇਜਣੇ ਪੈਣਗੇ ਕਿਉਂਕਿ ਤੁਸੀਂ ਡਰੇ ਹੋਏ ਹੋ। ਤੁਸੀਂ ਅਜਿਹੀ ਕਰਤੂਤ ਕਿਉਂ ਕਰਦੇ ਹੋ? ਇਸ ਦੀ ਬਜਾਏ ਤੁਹਾਨੂੰ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਦੀ ਆਗਿਆ ਦੇਣੀ ਚਾਹੀਦੀ ਹੈ।

Baljit Singh

This news is Content Editor Baljit Singh