ਅਮਰੀਕਾ ਨਾਲ ਵਾਰਤਾ ਕਰਨਾ ਬੇਕਾਰ ਹੈ : ਹਸਨ ਰੂਹਾਨੀ

08/22/2019 5:49:52 PM

ਤੇਹਰਾਨ (ਭਾਸ਼ਾ)— ਅਮਰੀਕਾ ਵਿਰੁੱਧ ਹਮਲਾਵਰ ਰਵੱਈਆ ਅਪਨਾਉਂਦੇ ਹੋਏ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਨਾਲ ਵਾਰਤਾ ਕਰਨਾ ਬੇਕਾਰ ਹੈ। ਕਿਉਂਕਿ ਵਿਸ਼ਵ ਸ਼ਕਤੀਆਂ ਦੇ ਨਾਲ ਤੇਹਰਾਨ ਦਾ ਪਰਮਾਣੂ ਸਮਝੌਤਾ ਹੋਰ ਕਮਜ਼ੋਰ ਹੋਵੇਗਾ। ਰੂਹਾਨੀ ਨੇ ਸਤਿਹ ਤੋਂ ਹਵਾ ਵਿਚ ਮਾਰ ਕਰਨ ਵਾਲੀ ਲੰਬੀ ਦੂਰੀ ਦੀ ਮਿਜ਼ਾਈਲ ਪ੍ਰਣਾਲੀ ਬਾਵਰ-373 ਦੇ ਉਦਘਾਟਨ ਦੌਰਾਨ ਆਪਣੇ ਭਾਸ਼ਣ ਵਿਚ ਇਹ ਗੱਲ ਕਹੀ। ਉਨ੍ਹਾਂ ਨੇ ਇਸ ਮਿਜ਼ਾਈਲ ਪ੍ਰਣਾਲੀ ਨੂੰ ਰੂਸ ਦੀ ਐੱਸ-300 ਦਾ ਉਨੱਤ ਰੂਪ ਦੱਸਿਆ।

ਰੂਹਾਨੀ ਨੇ ਟੀਵੀ 'ਤੇ ਦਿੱਤੇ ਭਾਸ਼ਣ ਵਿਚ ਕਿਹਾ,''ਹੁਣ ਜਦਕਿ ਸਾਡੇ ਦੁਸ਼ਮਣ ਤਰਕ ਸਵੀਕਾਰ ਨਹੀਂ ਕਰਦੇ ਤਾਂ ਅਸੀਂ ਵੀ ਤਰਕ ਦੇ ਨਾਲ ਜਵਾਬ ਨਹੀਂ ਦੇ ਸਕਦੇ।'' ਉਨ੍ਹਾਂ ਨੇ ਕਿਹਾ,''ਜਦੋਂ ਕੋਈ ਦੁਸ਼ਮਣ ਸਾਡੇ ਵਿਰੁੱਧ ਮਿਜ਼ਾਈਲ ਦੀ ਵਰਤੋਂ ਕਰਦਾ ਹੈ ਤਾਂ ਅਸੀਂ ਭਾਸ਼ਣ ਨਹੀਂ ਦੇ ਸਕਦੇ ਅਤੇ ਇਹ ਨਹੀਂ ਕਹਿ ਸਕਦੇ -'ਮਿਸਟਰ ਰਾਕੇਟ, ਕ੍ਰਿਪਾ ਸਾਡੇ ਦੇਸ਼ ਅਤੇ ਸਾਡੇ ਬੇਕਸੂਰ ਲੋਕਾਂ 'ਤੇ ਨਿਸ਼ਾਨਾ ਨਾ ਲਗਾਓ। ਰਾਕੇਟ ਸੁੱਟਣ ਵਾਲੇ ਸ਼੍ਰੀਮਾਨ, ਜੇਕਰ ਤੁਸੀਂ ਕਰ ਸਕਦੇ ਹੋ ਤਾਂ ਬਟਨ ਦਬਾਓ ਅਤੇ ਹਵਾ ਵਿਚ ਮਿਜ਼ਾਈਲ ਨਾਲ ਖੁਦ ਨੂੰ ਨਸ਼ਟ ਕਰ ਲਓ'। 

ਬੁੱਧਵਾਰ ਨੂੰ ਈਰਾਨ ਦੇ ਸਰਕਾਰੀ ਟੀਵੀ ਨੇ ਦੱਸਿਆ ਸੀ ਕਿ ਬਾਵਰ-373 ਇਕ ਵਾਰ ਵਿਚ 100 ਟੀਚਿਆਂ ਨੂੰ ਪਛਾਣ ਸਕਦਾ ਹੈ ਅਤੇ 6 ਵੱਖ-ਵੱਖ ਹਥਿਆਰਾਂ ਨਾਲ ਟੀਚਿਆਂ ਨੂੰ ਭੇਦ ਸਕਦਾ ਹੈ। ਸਾਲ 1992 ਤੋਂ ਲੈ ਕੇ ਹੁਣ ਤੱਕ ਈਰਾਨ ਨੇ ਸਵਦੇਸ਼ੀ ਰੱਖਿਆ ਉਦਯੋਗ ਵਿਕਸਿਤ ਕੀਤਾ, ਜਿਸ ਦੇ ਤਹਿਤ ਮੋਰਟਾਰ ਅਤੇ ਟੌਪੀਰਡੋ ਤੋਂ ਲੈ ਕੇ ਟੈਂਕ ਅਤੇ ਪਣਡੁੱਬੀਆਂ ਤੱਕ ਹਲਕੇ ਅਤੇ ਭਾਰੀ ਹਥਿਆਰ ਬਣਾਏ ਗਏ। ਈਰਾਨ ਦੇ ਮਿਜ਼ਾਈਲ ਪ੍ਰੋਗਰਾਮ ਅਤੇ ਖੇਤਰੀ ਪ੍ਰਭਾਵ ਦੇ ਬਾਰੇ ਵਿਚ ਚਿੰਤਾਵਾਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਦੇ ਪਰਮਾਣੂ ਸਮਝੌਤੇ ਤੋਂ ਵੱਖ ਹੋਣ ਦੇ ਬਾਅਦ ਅਮਰੀਕਾ ਨੇ ਈਰਾਨ 'ਤੇ ਪਾਬੰਦੀਆਂ ਦੁਬਾਰਾ ਲਾਗੂ ਕਰ ਦਿੱਤੀਆਂ ਹਨ।

Vandana

This news is Content Editor Vandana