ਈਰਾਨ ''ਚ 53 ਅਰਬ ਬੈਰਲ ਦੇ ਨਵੇਂ ਤੇਲ ਭੰਡਾਰ ਦੀ ਖੋਜ

11/10/2019 5:44:20 PM

ਤਹਿਰਾਨ— ਈਰਾਨ ਦੇ ਦੱਖਣੀ ਹਿੱਸੇ 'ਚ ਕੱਚੇ ਤੇਲ ਦਾ ਇਕ ਨਵਾਂ ਭੰਡਾਰ ਮਿਲਿਆ ਹੈ। ਰਾਸ਼ਟਰਪਤੀ ਹਸਨ ਰੂਹਾਨੀ ਨੇ ਐਤਵਾਰ ਨੂੰ ਐਲਾਨ ਕੀਤਾ ਹੈ ਕਿ ਇਥੇ 53 ਬਿਲੀਅਨ ਬੈਰਲ ਕੱਚਾ ਤੇਲ ਹੋਣ ਦੀ ਸੰਭਾਵਨਾ ਹੈ। ਇਸ ਨਾਲ ਈਰਾਨ ਦੇ ਕੱਚਾ ਤੇਲ ਭੰਡਾਰ 'ਚ ਇਕ ਤਿਹਾਈ ਤੋਂ ਜ਼ਿਆਦਾ ਦਾ ਵਾਧਾ ਹੋਣ ਦੀ ਉਮੀਦ ਹੈ।

ਸਰਕਾਰੀ ਟੀਵੀ 'ਤੇ ਆਪਣੇ ਸੰਬੋਧਨ 'ਚ ਰੂਹਾਨੀ ਨੇ ਕਿਹਾ ਕਿ ਨਵਾਂ ਤੇਲ ਭੰਡਾਰ ਈਰਾਨ ਦੇ ਖੁਜੇਸਤਾਨ 'ਚ ਮਿਲਿਆ ਹੈ। ਇਹ 2,400 ਵਰਗ ਕਿਲੋਮੀਟਰ ਦੇ ਦਾਇਰੇ 'ਚ ਫੈਲਿਆ ਹੋਇਆ ਹੈ। ਇਹ ਖੇਤਰ ਤਹਿਰਾਨ ਤੋਂ ਕਰੀਬ 200 ਕਿਲੋਮੀਟਰ ਦੀ ਦੂਰੀ 'ਤੇ 80 ਮੀਟਰ ਦੀ ਗਹਿਰਾਈ ਤੱਕ ਫੈਲਿਆ ਹੋਇਆ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰ ਵਲੋਂ ਈਰਾਨ ਦੇ ਲੋਕਾਂ ਦੇ ਲਈ ਇਕ ਛੋਟਾ ਜਿਹਾ ਤੋਹਫਾ ਹੈ। ਇਸ ਖੋਜ ਤੋਂ ਬਾਅਦ ਈਰਾਨ ਦੀ ਸਥਾਪਿਤ ਕੱਚਾ ਤੇਲ ਸਮਰਥਾ 'ਚ 34 ਫੀਸਦੀ ਦਾ ਵਾਧਾ ਹੋਵੇਗਾ। ਹੁਣ ਈਰਾਨ ਦੀ ਸਥਾਪਿਤ ਕੱਚਾ ਤੇਲ ਭੰਡਾਰ ਸਮਰਥਾ 155 ਅਰਬ ਬੈਰਲ ਹੋਣ ਦਾ ਅਨੁਮਾਨ ਹੈ। ਗਲੋਬਲ ਸ਼ਕਤੀਆਂ ਦੇ ਨਾਲ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਕਿਸੇ ਸਮਝੌਤੇ 'ਤੇ ਪਹੁੰਚਣ 'ਚ ਅਸਫਲ ਰਹਿਣ ਤੋਂ ਬਾਅਦ ਅਮਰੀਕੀ ਪਾਬੰਦੀਆਂ ਦੇ ਚੱਲਦੇ ਈਰਾਨ ਦਾ ਊਰਜਾ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।

Baljit Singh

This news is Content Editor Baljit Singh