ਈਰਾਨ ਨੇ ਇਰਾਕ ''ਚ ਕੁਰਦ ਵਿਧਰੋਹੀਆਂ ''ਤੇ ਮਿਜ਼ਾਇਲ ਹਮਲੇ ਦੀ ਕੀਤੀ ਪੁਸ਼ਟੀ

09/09/2018 5:39:43 PM

ਤਹਿਰਾਨ— ਈਰਾਨ ਦੇ ਰਿਵੋਲਿਊਸ਼ਨਰੀ ਗਾਰਡਸ ਨੇ ਐਤਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਸ ਨੇ ਬੀਤੇ ਦਿਨ ਉੱਤਰੀ ਇਰਾਕ 'ਚ ਕੁਰਦ ਵਿਧਰੋਹੀਆਂ 'ਤੇ ਘਾਤਕ ਮਿਜ਼ਾਇਲਾਂ ਦਾਗੀਆਂ ਸਨ। ਉਸ ਨੇ ਆਪਣੀ ਸੇਪਾਹ ਵੈੱਬਸਾਈਟ 'ਤੇ ਕਿਹਾ ਕਿ ਐਤਵਾਰ ਨੂੰ ਅੱਤਵਾਦੀਆਂ ਦੇ ਮੁੱਖ ਦਫਤਰ 'ਤੇ ਗਰਡਸ ਦੀ ਏਰੋਸਪੇਸ ਫੋਰਸ ਦੇ ਮਿਜ਼ਾਇਲ ਵਿਭਾਗ ਵਲੋਂ ਸਤ੍ਹਾ 'ਤੇ ਮਾਰ ਕਰਨ ਵਾਲੀਆਂ ਸੱਤ ਮਿਜ਼ਾਇਲਾਂ ਸਫਲਤਾਪੂਰਵਕ ਦਾਗੀਆਂ ਗਈਆਂ। ਬਿਆਨ ਦੇ ਮੁਤਾਬਕ ਇਸ ਕਾਰਵਾਈ 'ਚ ਡ੍ਰੋਨ ਵੀ ਸ਼ਾਮਲ ਸੀ। ਇਕ ਸਿਹਤ ਸਬੰਧੀ ਅਧਿਕਾਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਸਰਹੱਦ ਪਾਰ ਦੇ ਇਸ ਹਮਲੇ 'ਚ ਕੁਰਦਿਸਤਾਨ ਡੈਮੋਕ੍ਰੇਟਿਕ ਆਫ ਈਰਾਨ ਦੇ ਘੱਟ ਤੋਂ ਘੱਟ 11 ਮੈਂਬਰ ਮਾਰੇ ਗਏ। ਕੇ.ਡੀ.ਪੀ.ਆਈ. ਨੂੰ ਈਰਾਨ ਨੇ ਅੱਤਵਾਦੀ ਸੰਗਠਨ ਦੇ ਤੌਰ 'ਤੇ ਕਾਲੀ ਸੂਚੀ 'ਚ ਪਾ ਦਿੱਤਾ ਹੈ।