ਈਰਾਨ ''ਚ 5.7 ਦੀ ਤੀਬਰਤਾ ਦਾ ਭੂਚਾਲ

07/08/2019 3:19:12 PM

ਤੇਹਰਾਨ (ਵਾਰਤਾ)— ਈਰਾਨ ਦੇ ਦੱਖਣੀ-ਪੱਛਮੀ ਹਿੱਸੇ ਵਿਚ ਸੋਮਵਾਰ ਨੂੰ ਇਰਾਕ ਦੀ ਸੀਮਾ ਨੇੜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 5.7 ਮਾਪੀ ਗਈ। ਦੇਸ਼ ਦੇ ਭੂਚਾਲ ਵਿਗਿਆਨ ਕੇਂਦਰ ਨੇ ਦੱਸਿਆ ਕਿ ਭੂਚਾਲ 11:30 ਵਜੇ ਆਇਆ। 

ਉਸ ਦਾ ਕੇਂਦਰ ਖੁਜ਼ੀਸਤਾਨ ਸੂਬੇ ਦੀ ਮਸਜਿਦ ਸੁਲੇਮਾਨ ਵਿਚ 17 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਸਰਕਾਰੀ ਟੀ.ਵੀ. ਮੁਤਾਬਕ ਜਾਨ-ਮਾਲ ਦੇ ਨੁਕਸਾਨ ਦੀ ਫਿਲਹਾਲ ਕੋਈ ਖਬਰ ਨਹੀਂ ਹੈ। ਉਂਝ ਸਰਕਾਰੀ ਟੀਮਾਂ ਸਥਿਤੀ ਦਾ ਮੁਲਾਂਕਣ ਕਰਨ ਵਿਚ ਜੁਟੀਆਂ ਹੋਈਆਂ ਹਨ।

Vandana

This news is Content Editor Vandana