ਈਰਾਨ : ਛੱਤ ''ਤੇ ਕਿੱਸ ਕਰਦੇ ਹੋਏ ਫੋਟੋਸ਼ੂਟ ਕਰਾਉਣ ਵਾਲਾ ਜੋੜਾ ਗਿ੍ਰਫਤਾਰ

05/26/2020 1:35:35 AM

ਤਹਿਰਾਨ - ਈਰਾਨ ਪੁਲਸ ਨੇ 2 ਪਾਰਕੁਅਰ ਐਥਲੀਟਸ (Parkour athletes) ਨੂੰ ਗਿ੍ਰਫਤਾਰ ਕੀਤਾ ਹੈ। ਉਨ੍ਹਾਂ ਦਾ ਕਸੂਰ ਇੰਨਾ ਸੀ ਕਿ ਉਨ੍ਹਾਂ ਨੇ ਇਕ ਛੱਤ 'ਤੇ ਰੋਮਾਂਟਿਕ ਫੋਟੋਸ਼ੂਟ ਕਰਾਇਆ ਜੋ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਸੀ। ਅਲੀਰਜ਼ਾ ਜਪਾਲਗੀ ਅਤੇ ਉਨ੍ਹਾਂ ਦੀ ਪਾਰਟਨਰ ਨੇ ਛੱਤ 'ਤੇ ਕਿੱਸ ਕਰਦੇ ਹੋਏ ਫੋਟੋਆਂ ਖਿਚਾਈਆਂ ਸੀ ਜਿਸ ਨੂੰ ਅਸ਼ਲੀਲ ਅਤੇ ਧਰਮ ਖਿਲਾਫ ਦੱਸ ਕੇ ਉਨ੍ਹਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ।

ਛੱਤ 'ਤੇ ਕਿੱਸ ਕਰਦੇ ਦੀ ਫੋਟੋ
ਈਰਾਨ ਵਿਚ ਸੋਸ਼ਲ ਮੀਡੀਆ ਸੈਲੀਬਿ੍ਰਟੀਜ਼ ਦੀ ਕਾਫੀ ਪੜਤਾਲ ਹੁੰਦੀ ਹੈ। ਇਸ ਤੋਂ ਪਹਿਲਾਂ ਏਜੰਲੀਨਾ ਜੋਲੀ ਦੀ ਜਾਮਬੀ ਦੇ ਨਾਂ ਤੋਂ ਮਸ਼ਹੂਰ ਇੰਸਟਾਗ੍ਰਾਮ ਮਾਡਲ ਫਤੇਮਿਹ ਖਿਸ਼ਵੰਦ ਓਰਫ ਸਹਿਰ ਤਬਰ ਨੂੰ ਵੀ ਗਿ੍ਰਫਤਾਰ ਕਰਕੇ ਜੇਲ ਭੇਜਿਆ ਜਾ ਚੁੱਕਿਆ ਹੈ। ਪਾਰਕੁਅਰ ਐਥਲੀਟ ਅਲੀਰਜ਼ਾ ਅਤੇ ਉਨ੍ਹਾਂ ਦੀ ਪਾਰਟਨਰ ਏਕ੍ਰੋਬੈਟ ਨੂੰ ਛੱਤਾਂ 'ਤੇ ਅੰਡਵੇਂਚਰਸ ਪੋਜ਼ ਦੇਣ ਲਈ ਜਾਣਿਆ ਜਾਂਦਾ ਹੈ। ਅਜਿਹਾ ਹੀ ਇਕ ਫੋਟੋਸ਼ੂਟ ਉਨ੍ਹਾਂ ਨੇ ਹਾਲ ਹੀ ਵਿਚ ਕਰਾਇਆ ਸੀ ਜਿਸ ਵਿਚ ਉਹ ਛੱਤ 'ਤੇ ਕਿੱਸ ਕਰ ਰਹੇ ਸਨ।

ਅਸ਼ਲੀਲਤਾ ਦੀ ਵਕਾਲਤ
ਤਸਨੀਮ ਨਿਊਜ਼ ਏਜੰਸੀ ਮੁਤਾਬਕ, ਨੌਜਵਾਨ ਮੁੰਡੇ ਅਤੇ ਕੁੜੀ ਦੀ ਇਤਰਾਜ਼ਯੋਗ ਅਤੇ ਧਾਰਮਿਕ ਵਿਰੁੱਧ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ। ਨਿਆਂਪਾਲਿਕਾ ਦੀ ਕਮਾਂਡ 'ਤੇ ਇਨ੍ਹਾਂ ਨੂੰ ਗਿ੍ਰਫਤਾਰ ਕੀਤਾ ਗਿਆ ਕਿਉਂਕਿ ਉਹ ਜੋ ਕਰ ਰਹੇ ਸਨ ਉਹ ਅਸ਼ਲੀਲਤਾ ਦੀ ਵਕਾਲਤ ਹੈ। ਇਸ ਤੋਂ ਪਹਿਲਾਂ ਇੰਸਟਾਗ੍ਰਾਮ ਮਾਡਲ ਫਤੇਮਿਹ ਖਿਸ਼ਵੰਦ ਨੂੰ ਪਿਛਲੇ ਸਾਲ ਈਸ਼ਨਿੰਦਾ ਅਤੇ ਨੌਜਵਾਨਾਂ ਦਾ ਧਿਆਨ ਭਟਕਾਉਣ ਦੇ ਦੋਸ਼ ਵਿਚ ਜੇਲ ਭੇਜ ਦਿੱਤਾ ਗਿਆ ਸੀ।

ਸੋਸ਼ਲ ਮੀਡੀਆ 'ਤੇ ਉਠੇ ਸਵਾਲ
ਅਲੀਰਜ਼ਾ ਅਤੇ ਉਨ੍ਹਾਂ ਦੀ ਪਾਰਟਨਰ ਦੇ ਗਿ੍ਰਫਤਾਰ ਹੋਣ ਦੀ ਖਬਰ ਫੈਲਦੇ ਹੀ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਕਿ ਜਦ ਕਿੱਸ ਕਰਨ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਤਾਂ ਭਿ੍ਰਸ਼ਟਾਚਾਰ ਦੀ ਕਿਉਂ ਨਹੀਂ। ਕੁਝ ਲੋਕਾਂ ਨੇ ਔਰਤਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਖਿਲਾਫ ਹੋਣ ਵਾਲੇ ਅਪਰਾਧਾਂ ਵੱਲ ਧਿਆਨ ਖਿੱਚਿਆ। ਸਵਾਲ ਕੀਤਾ ਗਿਆ ਕਿ ਜੇਕਰ ਔਰਤਾਂ ਦੇ ਸਰੀਰ ਨੂੰ ਇੰਨਾ ਪਵਿੱਤਰ ਮੰਨਿਆ ਜਾਂਦਾ ਹੈ ਤਾਂ ਉਨ੍ਹਾਂ 'ਤੇ ਐਸਿਡ ਸੁੱਟਣ ਵਾਲਿਆਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਜਾਂਦੀ।

Khushdeep Jassi

This news is Content Editor Khushdeep Jassi