ਕੋਰੋਨਾ ਵਾਇਰਸ ਦਾ ਕਹਿਰ : ਇਸ ਦੇਸ਼ ''ਚ ''ਕੈਦ'' ਹੋ ਕੇ ਸਕੂਲਾਂ ''ਚ ਪੜ੍ਹਾਈ ਕਰਨ ਨੂੰ ਮਜਬੂਰ ਬੱਚੇ

09/10/2020 4:46:40 PM

ਇਰਾਨ : ਕੋਰੋਨਾ ਵਾਇਰਸ ਦੇ ਕਹਿਰ ਦਾ ਸਭ ਤੋਂ ਜ਼ਿਆਦਾ ਸਾਹਮਣਾ ਕਰਨ ਵਾਲੇ ਦੇਸ਼ਾਂ 'ਚ ਸ਼ਾਮਲ ਇਰਾਨ 'ਚ ਕਰੀਬ 7 ਮਹੀਨਿਆਂ ਬਾਅਦ ਸ਼ਨੀਵਾਰ ਨੂੰ ਫ਼ਿਰ ਤੋਂ ਸਕੂਲ ਖੋਲ੍ਹ ਦਿੱਤੇ ਗਏ ਹਨ। ਦੇਸ਼ 'ਚ ਕੋਰੋਨਾ ਵਾਇਰਸ ਮਹਾਮਾਰੀ ਦੇ ਫ਼ੈਲਣ ਤੋਂ ਬਾਅਦ ਸਾਰੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ 7 ਮਹੀਨੇ ਬਾਅਦ ਸਕੂਲਾਂ ਨੂੰ ਖੋਲ੍ਹ ਦਿੱਤਾ ਗਿਆ ਹੈ। ਇਹ ਉਨ੍ਹਾਂ ਇਲਾਕਿਆਂ 'ਚ ਹੀ ਸੰਭਵ ਹੋ ਸਕਿਆ ਹੈ, ਜਿਥੇ ਮਹਾਮਾਰੀ ਘੱਟ ਹੈ। ਸਕੂਲਾਂ 'ਚ ਜਾਣ ਵਾਲਿਆਂ ਬੱਚਿਆਂ ਨੂੰ 'ਕੈਦ' ਹੋ ਕੇ ਪੜ੍ਹਾਈ ਕਰਨੀ ਪੈ ਰਹੀ ਹੈ। 

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਲਈ FCRA ਸਬੰਧੀ ਲਏ ਫ਼ੈਸਲੇ ਬਾਰੇ ਅਮਿਤ ਸ਼ਾਹ ਨੇ ਟਵੀਟ ਕਰ ਮੋਦੀ ਨੂੰ ਦੱਸਿਆ 'ਸੁਭਾਗਸ਼ਾਲੀ'

ਕੁਝ ਸਕੂਲਾਂ 'ਚ ਕੋਰੋਨਾ ਤੋਂ ਬਚਣ ਲਈ ਇਰਾਨੀ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਗਿਆ ਹੈ। ਨੈੱਟ ਦੇ ਅੰਦਰ ਬੈਠਣਾ ਪੈ ਰਿਹਾ ਹੈ, ਜੋ ਚਾਰੇ ਪਾਸਿਆਂ ਤੋਂ ਪੂਰੀ ਤਰ੍ਹਾਂ ਬੰਦ ਹੈ। ਹਰ ਬੱਚੇ ਲਈ ਵੱਖਰਾ-ਵੱਖਰਾ ਨੈੱਟ ਹੈ। ਇਰਾਨ ਦੇ ਰੈੱਡ ਜੋਨ 'ਚ ਮਹਾਮਾਰੀ ਦੀ ਦਰ ਜ਼ਿਆਦਾ ਹੈ ਅਤੇ ਉਥੇ ਸਕੂਲ ਬੰਦ ਹਨ। ਤਹਿਰਾਨ ਸਮੇਤ 'ਯੈਲੋ' 'ਚ ਵੀ ਇਸ ਦਾ ਜ਼ਿਆਦਾ ਖ਼ਤਰਾ ਹੈ ਪਰ ਰੈੱਡ ਜੋਨ ਦੇ ਮੁਕਾਬਲੇ ਬਹੁਤ ਘੱਟ ਹੈ। 

ਇਹ ਵੀ ਪੜ੍ਹੋ : ਹੁਣ ਇਸ ਬਹਾਦਰ ਬੱਚੀ ਨੇ ਲੁਟੇਰਿਆਂ ਤੋਂ ਬਚਾਇਆ ਆਪਣਾ ਪਰਿਵਾਰ, ਹਰ ਕੋਈ ਦੇ ਰਿਹੈ ਸ਼ਾਬਾਸ਼

Baljeet Kaur

This news is Content Editor Baljeet Kaur