CIA ਜਾਸੂਸੀ ਸਮੂਹ ਦਾ ਪਰਦਾਫਾਸ਼, ਕੁਝ ਨੂੰ ਮੌਤ ਦੀ ਸਜ਼ਾ : ਈਰਾਨ

07/22/2019 2:34:28 PM

ਤੇਹਰਾਨ (ਵਾਰਤਾ)— ਈਰਾਨ ਨੇ ਅਮਰੀਕੀ ਏਜੰਸੀ ਸੀ.ਆਈ.ਏ. (ਕੇਂਦਰੀ ਖੁਫੀਆ ਏਜੰਸੀ) ਲਈ ਕੰਮ ਕਰਨ ਵਾਲੇ 17 ਜਾਸੂਸਾਂ ਨੂੰ ਗ੍ਰਿਫਤਾਰ ਕੀਤਾ ਹੈ। ਈਰਾਨੀ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਸੀ.ਆਈ.ਏ. ਲਈ ਜਾਸੂਸੀ ਕਰਨ ਵਾਲੇ ਸਮੂਹ ਦਾ ਪਰਦਾਫਾਸ਼ ਕਰਨ ਦੇ ਬਾਅਦ ਸੁਰੱਖਿਆ ਏਜੰਸੀਆਂ ਨੇ 17 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚੋਂ ਕੁਝ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। 

ਈਰਾਨ ਦੇ ਖੁਫੀਆ ਮੰਤਰਾਲੇ ਵਿਚ ਖੁਫੀਆ ਪ੍ਰਮੁੱਖ ਨੇ ਤੇਹਰਾਨ ਵਿਚ ਪੱਤਰਕਾਰਾਂ ਨੂੰ ਦੱਸਿਆ,''18 ਜੁਲਾਈ ਨੂੰ ਸੀ.ਆਈ.ਏ. ਦੇ ਇਕ ਜਾਸੂਸੀ ਨੈੱਟਵਰਕ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਗਿਆ। ਇਨ੍ਹਾਂ ਵਿਚੋਂ ਕੁਝ ਨੂੰ ਮੌਤ ਦੀ ਸਜ਼ਾ ਜਦਕਿ ਕੁਝ ਨੂੰ ਲੰਬੇ ਸਮੇਂ ਤੱਕ ਕੈਦ ਵਿਚ ਰੱਖਣ ਦੀ ਸਜ਼ਾ ਸੁਣਾਈ ਗਈ।'' ਗੌਰਤਲਬ ਹੈ ਕਿ ਇਹ ਐਲਾਨ ਅਜਿਹੇ ਸਮੇਂ 'ਤੇ ਕੀਤਾ ਗਿਆ ਜਦੋਂ ਤਿੰਨ ਮਹੀਨੇ ਤੋਂ ਈਰਾਨ ਅਤੇ ਅਮਰੀਕਾ ਵਿਚਾਲੇ ਟਕਰਾਅ ਦੀ ਸਥਿਤੀ ਵੱਧਦੀ ਜਾ ਰਹੀ ਹੈ।

Vandana

This news is Content Editor Vandana