ਪਾਕਿਸਤਾਨ: ਆਜ਼ਾਦੀ ਮਾਰਚ ਦੌਰਾਨ ਇਮਰਾਨ ਖਾਨ 'ਤੇ ਹੋਏ ਹਮਲੇ ਦੀ ਜਾਂਚ ਬੰਦ, ਜੇਆਈਟੀ ਮੁਖੀ ਮੁਅੱਤਲ

11/26/2022 6:29:14 PM

ਪੇਸ਼ਾਵਰ — ਪਾਕਿਸਤਾਨ ਦੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਹੋਏ ਹਮਲੇ ਦੀ ਜਾਂਚ ਲਈ ਬਣਾਈ ਗਈ ਸਾਂਝੀ ਜਾਂਚ ਟੀਮ (ਜੇ.ਆਈ.ਟੀ.) ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਅਧਿਕਾਰੀ ਨੇ ਕਿਹਾ ਕਿ ਇਮਰਾਨ ਖਾਨ 'ਤੇ 3 ਨਵੰਬਰ ਨੂੰ ਹੋਏ ਹਮਲੇ ਦੀ ਜਾਂਚ ਕਰ ਰਹੀ ਜੇਆਈਟੀ ਦੇ ਮੁਖੀ ਨੂੰ ਨੌਕਰੀ ਤੋਂ ਮੁਅੱਤਲ ਕਰਨ ਤੋਂ ਬਾਅਦ ਅਜਿਹਾ ਕੀਤਾ ਗਿਆ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਫੈਡਰਲ ਸਰਵਿਸਿਜ਼ ਟ੍ਰਿਬਿਊਨਲ ਵੱਲੋਂ ਲਾਹੌਰ ਦੇ ਪੁਲਿਸ ਮੁਖੀ ਗੁਲਾਮ ਮਹਿਮੂਦ ਡੋਗਰ ਜਿਸ ਨੂੰ ਜੇਆਈਟੀ ਦਾ ਮੁਖੀ ਬਣਾਇਆ ਗਿਆ ਸੀ। ਉਸ ਨੂੰ ਮੁਅੱਤਲ ਕਰਨ ਦੀ ਫੈਡਰਲ ਸਰਕਾਰ ਨੇ ਇਜਾਜ਼ਤ ਦਿੱਤੀ ਸੀ। ਇਸ ਤੋਂ ਬਾਅਦ ਇਮਰਾਨ ਖਾਨ 'ਤੇ ਹਮਲੇ ਦੀ ਜਾਂਚ ਕਰ ਰਹੀ ਜੇਆਈਟੀ ਟੀਮ ਹੁਣ ਕੋਈ ਕਾਰਵਾਈ ਨਹੀਂ ਕਰ ਸਕੇਗੀ।

ਇਹ ਵੀ ਪੜ੍ਹੋ : ਬੈਂਕ ਲਾਕਰ 'ਚ ਰੱਖਿਆ ਸੋਨਾ ਕਿੰਨਾ ਸੁਰੱਖ਼ਿਅਤ? ਜਾਣੋ ਕੀ ਕਹਿੰਦੇ ਹਨ ਰਿਜ਼ਰਵ ਬੈਂਕ ਦੇ ਨਿਯਮ

ਲਾਹੌਰ ਪੁਲਿਸ ਮੁਖੀ ਗੁਲਾਮ ਮਹਿਮੂਦ ਡੋਗਰ ਦੀ ਨਿਯੁਕਤੀ ਨੂੰ ਲੈ ਕੇ ਸ਼ਾਹਬਾਜ਼ ਸ਼ਰੀਫ਼ ਸਰਕਾਰ ਅਤੇ ਪੰਜਾਬ ਪ੍ਰਸ਼ਾਸਨ ਵਿਚਾਲੇ ਵਿਵਾਦ ਪੈਦਾ ਹੋ ਗਿਆ ਸੀ। ਅਧਿਕਾਰੀ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਚੌਧਰੀ ਪਰਵੇਜ਼ ਇਲਾਹੀ ਜਲਦੀ ਹੀ ਜੇਆਈਟੀ ਦੇ ਨਵੇਂ ਮੁਖੀ ਨੂੰ ਨਾਮਜ਼ਦ ਕਰਨਗੇ। ਡੋਗਰ ਨੂੰ ਜੇਆਈਟੀ ਮੁਖੀ ਵਜੋਂ ਬਰਕਰਾਰ ਰੱਖਣ ਦੀ ਕਾਨੂੰਨ ਵਿੱਚ ਕੋਈ ਵਿਵਸਥਾ ਨਹੀਂ ਹੈ। ਦੱਸ ਦੇਈਏ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਦੇ ਪ੍ਰਧਾਨ ਇਮਰਾਨ ਖਾਨ ਦੀ ਸੱਜੀ ਲੱਤ ਵਿੱਚ ਗੋਲੀ ਲੱਗੀ ਸੀ। ਇਮਰਾਨ ਖਾਨ ਮੱਧਕਾਲੀ ਚੋਣਾਂ ਲਈ ਦਬਾਅ ਬਣਾਉਣ ਲਈ ਸਰਕਾਰ ਵਿਰੁੱਧ ਮਾਰਚ ਦੀ ਅਗਵਾਈ ਕਰ ਰਹੇ ਸਨ ਉਸ ਸਮੇਂ ਦੌਰਾਨ ਹੀ ਖਾਨ 'ਤੇ ਇਹ ਹਮਲਾ ਹੋਇਆ ਸੀ। ਇਮਰਾਨ ਖਾਨ ਨੇ ਸ਼ਾਹਬਾਜ਼ ਸ਼ਰੀਫ, ਗ੍ਰਹਿ ਮੰਤਰੀ ਰਾਣਾ ਸਨਾਉੱਲਾ ਅਤੇ ਮੇਜਰ ਜਨਰਲ ਫੈਸਲ ਨਸੀਰ 'ਤੇ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਸੀ।

ਇਹ ਵੀ ਪੜ੍ਹੋ : ਚੋਰੀ-ਚੋਰੀ ਚੀਨ ਖ਼ਰੀਦ ਰਿਹਾ ਸੋਨਾ !, 300 ਟਨ ਸੋਨੇ ਦਾ ਗੁਪਤ ਖ਼ਰੀਦਦਾਰ ਬਣਿਆ ਪਹੇਲੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 

Harinder Kaur

This news is Content Editor Harinder Kaur