ਅੰਤਰਰਾਸ਼ਟਰੀ ਅਦਾਲਤ ਨੇ ਯੁਗਾਂਡਾ ਦੇ ਨਾਗਰਿਕ ਨੂੰ ਸੁਣਾਈ 25 ਸਾਲ ਦੀ ਕੈਦ

05/06/2021 10:27:30 PM

ਹੇਗ - ਅੰਤਰਰਾਸ਼ਟਰੀ ਅਪਰਾਧਕ ਅਦਾਲਤ ਨੇ ਯੁਗਾਂਡਾ ਦੇ ਇਕ ਸਾਬਕਾ ਬਾਲ ਸਿਪਾਹੀ ਨੂੰ ਵੀਰਵਾਰ 25 ਸਾਲ ਕੈਦ ਦੀ ਸਜ਼ਾ ਸੁਣਾਈ, ਜੋ ਬਾਅਦ ਵਿਚ ਬੇਰਹਿਮ ਬਾਗੀ ਕਮਾਂਡਰ ਬਣ ਗਿਆ ਸੀ। ਜਸਟਿਸ ਨੇ ਆਖਿਆ ਕਿ ਸਕੂਲ ਵਿਚ ਪੜ੍ਹਣ ਵਾਲੇ ਇਕ ਬੱਚੇ ਦੇ ਤੌਰ 'ਤੇ ਖੁਦ ਦੇ ਅਗਵਾ ਦੀ ਸਾਜਿਸ਼ ਰਚਣ ਅਤੇ ਬਾਲ ਸਿਪਾਹੀ ਦੇ ਰੂਪ ਵਿਚ ਉਸ ਦੇ ਇਤਿਹਾਸ ਕਾਰਣ ਉਸ ਨੂੰ ਉਮਰ ਕੈਦ ਦੀ ਸਜ਼ਾ ਨਹੀਂ ਮਿਲ ਰਹੀ ਹੈ।

ਇਹ ਵੀ ਪੜ੍ਹੋ - ਭਾਰਤੀ ਦੂਤਘਰਾਂ ਦੇ 'ਮੁਰੀਦ' ਹੋਏ ਇਮਰਾਨ ਖਾਨ, ਪਾਕਿਸਤਾਨੀਆਂ ਦੀ ਲਾਈ ਕਲਾਸ

ਡੋਮੀਨਿਕ ਓਂਗਵੇਨ ਨੂੰ ਫਰਵਰੀ ਵਿਚ ਹੱਤਿਆ, ਬਲਾਤਕਾਰ, ਜਬਰਦਸ਼ਤੀ ਵਿਆਹ ਸਣੇ 61 ਜੰਗੀ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੇ ਆਪਣੇ ਲਾਰਡ ਰੇਜੀਸਟੈਂਸ ਆਰਮੀ ਵਿਚ ਬਾਲ ਸਿਪਾਹੀਆਂ ਦੀ ਵੀ ਵਰਤੋਂ ਕੀਤੀ ਸੀ। ਉਸ ਦੇ ਵਕੀਲਾਂ ਨੇ ਆਖਿਆ ਕਿ ਉਹ ਸਜ਼ਾ ਖਿਲਾਫ ਅਪੀਲ ਕਰਨਗੇ। ਜਸਟਿਸ ਨੇ ਆਖਿਆ ਕਿ ਜਸਟਿਸਾਂ ਨੂੰ ਸਜ਼ਾ 'ਤੇ ਫੈਸਲੇ ਕਰਦੇ ਵੇਲੇ ਓਂਗਵੇਨ ਦੀ ਬੇਰਹਿਮੀ ਦਾ ਜਾਇਜ਼ਾ ਲੈਣਾ ਸੀ।

ਤਿੰਨੋਂ ਜਸਟਿਸਾਂ ਦੀ ਪੈਨਲ ਵੱਲੋਂ ਸਜ਼ਾ ਸੁਣਾਏ ਜਾਣ ਵੇਲੇ ਫੇਸ ਮਾਸਕ ਅਤੇ ਹੈੱਡਫੋਨ ਲਾਈ ਓਂਗਵੇਨ ਦੇ ਚਿਹਰੇ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਹੀਂ ਸੀ। ਹਾਲਾਂਕਿ ਸਰਕਾਰੀ ਵਕੀਲਾਂ ਨੇ ਉਸ ਲਈ 20 ਸਾਲ ਕੈਦ ਦੀ ਸਜ਼ਾ ਮੰਗੀ ਸੀ ਪਰ ਉਸ ਨੂੰ 5 ਸਾਲ ਵਧ ਕੈਦ ਦੀ ਸਜ਼ਾ ਮਿਲੀ।

ਇਹ ਵੀ ਪੜ੍ਹੋ - ਤਾਲਿਬਾਨੀ ਅੱਤਵਾਦੀਆਂ ਨੇ 5 ਪੁਲਸ ਅਧਿਕਾਰੀਆਂ ਦੀ ਕੀਤੀ ਹੱਤਿਆ

Khushdeep Jassi

This news is Content Editor Khushdeep Jassi