ਬੱਚਿਆਂ ਨਾਲ ਗੱਲਬਾਤ ਕਰਨਾ ਉਨ੍ਹਾਂ ਦੀ ਭਾਸ਼ਾ ਨੂੰ ਸੰਪੰਨ ਬਣਾਉਣ ਵਿਚ ਮਦਦਗਾਰ

02/17/2018 5:33:24 PM

ਵਾਸ਼ਿੰਗਟਨ (ਭਾਸ਼ਾ)- ਵਿਗਿਆਨੀਆਂ ਨੇ ਪਤਾ ਲਗਾਇਆ ਹੈ ਕਿ ਇਕ ਬਾਲਗ ਅਤੇ ਇਕ ਬੱਚੇ ਵਿਚਾਲੇ ਹੋਣ ਵਾਲੀ ਗੱਲਬਾਤ ਬੱਚੇ ਦੇ ਦਿਮਾਗ ਵਿਚ ਬਦਲਾਅ ਕਰ ਸਕਦੀ ਹੈ ਅਤੇ ਇਹ ਗੱਲਬਾਤ ਉਸ ਦੇ ਭਾਸ਼ਾ ਦੇ ਗਿਆਨ ਵਿਚ ਹੋਰ ਵਾਧਾ ਕਰ ਸਕਦੀ ਹੈ। ਖੋਜਕਰਤਾਵਾਂ ਨੇ ਪਤਾ ਲਗਾਇਆ ਹੈ ਕਿ ਉਚ- ਆਮਦਨ ਵਾਲੇ ਪਰਿਵਾਰਾਂ ਦੇ ਬੱਚੇ ਘੱਟ ਆਮਦਨ ਵਾਲੇ ਪਰਿਵਾਰ ਦੇ ਬੱਚਿਆਂ ਦੇ ਮੁਕਾਬਲੇ ਆਪਣੇ ਜੀਵਨ ਦੇ ਸ਼ੁਰੂਆਤੀ ਤਿੰਨ ਸਾਲਾਂ ਵਿਚ ਤਕਰੀਬਨ 3 ਕਰੋੜ ਸ਼ਬਦ ਜ਼ਿਆਦਾ ਸੁਣਦੇ ਹਨ। ਤਿੰਨ ਕਰੋੜ ਸ਼ਬਦਾਂ ਦਾ ਇਹ ਫਰਕ ਸ਼ਬਦਾਵਲੀ ਭਾਸ਼ਾ ਵਿਕਾਸ ਅਤੇ ਪੜਣ ਦੀ ਸੂਝ ਦੀ ਜਾਂਚ ਵਿਚ ਮਹੱਤਵਪੂਰਨ ਫਰਕਾਂ ਨਾਲ ਸਬੰਧਿਤ ਹੁੰਦੀ ਹੈ।
ਸਾਈਕੋਲਾਜੀਕਲ ਸਾਇੰਸ ਮੈਗਜ਼ੀਨ ਵਿਚ ਪ੍ਰਕਾਸ਼ਿਤ ਹੋਏ ਇਨ੍ਹਾਂ ਨਤੀਜਿਆਂ ਵਿਚ ਪਤਾ ਲੱਗਾ ਹੈ ਕਿ ਬੱਚਿਆਂ ਨੂੰ ਕਿਸੇ ਗੱਲਬਾਤ ਵਿਚ ਸ਼ਾਮਲ ਕਰਕੇ ਪਰਿਵਾਰਕ ਮੈਂਬਰ ਉਨ੍ਹਾਂ ਦੀ ਭਾਸ਼ਾ ਅਤੇ ਦਿਮਾਗੀ ਵਿਕਾਸ ਉੱਤੇ ਵਿਸ਼ੇਸ਼ ਤੌਰ ਉੱਤੇ ਪ੍ਰਭਾਵ ਪਾ ਸਕਦੇ ਹਨ।