ਪੋਲੈਂਡ ''ਚ ਗੈਸ ਧਮਾਕਾ, 3 ਦੀ ਮੌਤ ਤੇ 4 ਜ਼ਖਮੀ

07/07/2019 2:58:11 AM

ਵਾਰਸਾ - ਪੋਲੈਂਡ ਦੇ ਦੱਖਣੀ ਸ਼ਹਿਰ ਬਿਟੋਮ 'ਚ ਗੈਸ ਧਮਾਕਾ ਹੋਣ ਕਾਰਨ ਸ਼ਨੀਵਾਰ ਨੂੰ 3 ਲੋਕਾਂ ਦੀ ਮੌਤ ਹੋ ਗਈ ਅਤੇ 4 ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸਥਾਨਕ ਸਮੇਂ ਮੁਤਾਬਕ ਦੁਪਹਿਰ 1 ਵਜੇ ਦੀ ਹੈ। ਪੁਲਸ ਮੁਤਾਬਕ ਬਿਟੋਮ ਦੇ ਸਿਟੀ ਸੈਂਟਰ ਸਥਿਤ ਇਕ ਇਮਾਰਤ ਦੇ ਭੂ-ਤਲ 'ਚ ਗੈਸ ਧਮਾਕਾ ਹੋਣ ਕਾਰਨ ਇਕ 39 ਸਾਲਾ ਮਹਿਲਾ ਅਤੇ ਉਸ ਦੀ 5 ਸਾਲ ਅਤੇ 7 ਸਾਲ ਦੀਆਂ 2 ਧੀਆਂ ਦੀ ਮੌਤ ਹੋ ਗਈ।
ਪੁਲਸ ਨੇ ਦੱਸਿਆ ਕਿ ਘਟਨਾ 'ਚ ਇਕ ਮਹਿਲਾ ਸਮੇਤ 4 ਹੋਰ ਲੋਕਾਂ ਜ਼ਖਮੀ ਹੋਏ ਹਨ। ਮਹਿਲਾ ਬੁਰੀ ਤਰ੍ਹਾਂ ਜ਼ਖਮੀ ਹੋਈ ਹੈ ਅਤੇ ਉਸ ਨੂੰ ਹੈਲੀਕਾਪਟਰ ਰਾਹੀਂ ਤੁਰੰਤ ਇਲਾਜ ਲਈ ਇਕ ਸਥਾਨਕ ਹਸਪਤਾਲ ਲਿਜਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਕਰਮੀ ਮੌਕੇ 'ਤੇ ਪਹੁੰਚੇ ਅਤੇ ਅੱਗ 'ਤੇ ਕਾਬੂ ਪਾਇਆ। ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾਵੇਗੀ।

Khushdeep Jassi

This news is Content Editor Khushdeep Jassi