ਠੰਡ ’ਚ ਜਨਮੇ ਬੱਚਿਆਂ ਨੂੰ ਡਿਪ੍ਰੈਸ਼ਨ ਦਾ ਵੱਧ ਖਤਰਾ

08/12/2019 5:51:10 PM

ਲੰਡਨ(ਏਜੰਸੀ)- ਪੱਤਝੜ ਅਤੇ ਠੰਡ ਦੇ ਮੌਸਮ ਦੌਰਾਨ ਜਨਮੇ ਬੱਚਿਆਂ ਨੂੰ ਡਿਪ੍ਰੈਸ਼ਨ ਦਾ ਵੱਧ ਖਤਰਾ ਹੁੰਦਾ ਹੈ। ਇਕ ਹਾਲੀਆ ਖੋਜ ’ਚ ਇਹ ਦਾਅਵਾ ਕੀਤਾ ਗਿਆ ਹੈ। ਵਿਗਿਆਨਿਕਾਂ ਨੇ ਖੋਜ ਦੌਰਾਨ ਪਤਾ ਲਾਇਆ ਕਿ ਪੱਤਝੜ ਅਤੇ ਠੰਡ ਦੇ ਮੌਸਮ ਦੌਰਾਨ ਬੱਚਿਆਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਦੇ ਥੁੱਕ ’ਚ ਸਟ੍ਰੈੱਸ ਹਾਰਮੋਨ ਕਾਰਟੀਸੋਲ ਦੀ ਮਾਤਰਾ ਜ਼ਿਆਦਾ ਸੀ।
ਕਾਰਟੀਸੋਲ ਦੀ ਮਾਤਰਾ ਵੱਧ ਹੋਣ ਕਰਕੇ ਖਤਰਾ- ਖੋਜਕਾਰਾਂ ਦੇ ਅਨੁਸਾਰ ਗਰਭ ਅਵਸਥਾ ’ਚ ਸਟ੍ਰੈੱਸ ਹਾਰਮੋਨ ਕਾਰਟੀਸੋਲ ਦੀ ਮਾਤਰਾ ਵੱਧ ਹੋਣ ਕਰਕੇ ਬੱਚਿਆਂ ’ਚ ਅੱਗੇ ਚਲ ਕੇ ਦਿਮਾਗੀ ਵਿਕਾਰ ਹੋਣ ਦੀ ਸੰਭਾਵਨਾ ਵੱਧ ਸਕਦੀ ਹੈ। ਕਾਰਡ੍ਰਿਫ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕਿਹਾ ਕਿ ਇਹ ਖੋਜ ਆਪਣੇ ਆਪ ’ਚ ਪਹਿਲੀ ਖੋਜ ਹੈ, ਜਿਸ ਵਿਚ ਗਰਭ ਅਵਸਥਾ ਦੌਰਾਨ ਮਾਵਾਂ ਦੇ ਥੁੱਕ ’ਚ ਕਾਰਟੀਸੋਲ ਦੇ ਪੱਧਰ ’ਤੇ ਮੌਸਮ ਦੇ ਪ੍ਰਭਾਵ ਦਾ ਅਧਿਅੈਨ ਕੀਤਾ ਗਿਆ। ਖੋਜਕਾਰਾਂ ਨੇ 316 ਮਹਿਲਾਵਾਂ ’ਤੇ ਖੋਜ ਕੀਤੀ।

Sunny Mehra

This news is Content Editor Sunny Mehra