ਇੰਡੋਨੇਸ਼ੀਆ ਨੇ ਭਾਰਤ ਨੂੰ ਸੌਂਪੀ ਜੀ-20 ਦੀ ਪ੍ਰਧਾਨਗੀ, PM ਮੋਦੀ ਬੋਲੇ- ਸਾਡੇ ਲਈ ਮਾਣ ਵਾਲੀ ਗੱਲ

11/16/2022 3:17:05 PM

ਬਾਲੀ (ਭਾਸ਼ਾ)- ਇੰਡੋਨੇਸ਼ੀਆ ਨੇ ਬੁੱਧਵਾਰ ਨੂੰ ਬਾਲੀ ਸਿਖ਼ਰ ਸੰਮੇਲਨ ਦੀ ਸਮਾਪਤੀ ਦੇ ਨਾਲ ਹੀ ਅਗਲੇ ਇੱਕ ਸਾਲ ਲਈ ਜੀ-20 ਦੀ ਪ੍ਰਧਾਨਗੀ ਭਾਰਤ ਨੂੰ ਸੌਂਪ ਦਿੱਤੀ ਹੈ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ-20 ਦੀ ਪ੍ਰਧਾਨਗੀ ਸੌਂਪੀ। ਭਾਰਤ 1 ਦਸੰਬਰ ਤੋਂ ਰਸਮੀ ਤੌਰ 'ਤੇ ਜੀ-20 ਦੀ ਪ੍ਰਧਾਨਗੀ ਸੰਭਾਲੇਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਮੂਹ ਦੀ ਪ੍ਰਧਾਨਗੀ ਕਰਨਾ ਹਰ ਭਾਰਤੀ ਨਾਗਰਿਕ ਲਈ ਮਾਣ ਵਾਲੀ ਗੱਲ ਹੈ।

ਇਹ ਵੀ ਪੜ੍ਹੋ: ਦੱਖਣੀ ਅਫ਼ਰੀਕਾ 'ਚ ਅਗਵਾ ਹੋਈ ਭਾਰਤੀ ਮੂਲ ਦੀ 8 ਸਾਲਾ ਬੱਚੀ ਸੁਰੱਖਿਅਤ ਘਰ ਪਰਤੀ

ਮੋਦੀ ਨੇ ਕਿਹਾ, ''ਸਾਰੇ ਦੇਸ਼ਾਂ ਦੇ ਯਤਨਾਂ ਨਾਲ ਅਸੀਂ ਜੀ-20 ਸਿਖ਼ਰ ਸੰਮੇਲਨ ਨੂੰ ਵਿਸ਼ਵ ਭਲਾਈ ਦਾ ਵੱਡਾ ਸਰੋਤ ਬਣਾ ਸਕਦੇ ਹਾਂ।'' ਬਾਲੀ 'ਚ ਦੋ ਦਿਨਾਂ ਸਿਖ਼ਰ ਸੰਮੇਲਨ ਪ੍ਰਧਾਨਗੀ ਦੇ ਤਬਾਦਲੇ ਨਾਲ ਖ਼ਤਮ ਹੋ ਗਿਆ। ਮੈਂਬਰ ਦੇਸ਼ਾਂ ਦੇ ਨੇਤਾ ਸਾਂਝੀ ਘੋਸ਼ਣਾ ਨੂੰ ਅੰਤਿਮ ਰੂਪ ਦੇ ਰਹੇ ਹਨ। ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਕਿਹਾ ਕਿ ਭਾਰਤ ਨੇ ਜੀ-20 'ਨਤੀਜਾ ਦਸਤਾਵੇਜ਼'ਨੂੰ ਤਿਆਰ ਕਰਨ 'ਚ ਉਸਾਰੂ ਭੂਮਿਕਾ ਨਿਭਾਈ ਹੈ।

ਇਹ ਵੀ ਪੜ੍ਹੋ: ਇੰਗਲੈਂਡ ਜਾਣ ਦੇ ਚਾਹਵਾਨ ਖਿੱਚ ਲੈਣ ਤਿਆਰੀ, PM ਰਿਸ਼ੀ ਸੁਨਕ ਨੇ ਭਾਰਤੀਆਂ ਲਈ ਕੀਤਾ ਵੱਡਾ ਐਲਾਨ

ਜੀ-20 ਵਿੱਚ ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਦੱਖਣੀ ਕੋਰੀਆ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਯੂਨਾਈਟਿਡ ਕਿੰਗਡਮ, ਅਮਰੀਕਾ, ਅਤੇ ਯੂਰਪੀਅਨ ਯੂਨੀਅਨ (EU) ਸ਼ਾਮਲ ਹਨ। G20 ਵਿਸ਼ਵ ਆਰਥਿਕ ਸਹਿਯੋਗ ਦਾ ਇੱਕ ਪ੍ਰਭਾਵਸ਼ਾਲੀ ਸੰਗਠਨ ਹੈ। ਇਹ ਗਲੋਬਲ ਜੀਡੀਪੀ ਦਾ ਲਗਭਗ 85 ਫ਼ੀਸਦੀ, ਗਲੋਬਲ ਵਪਾਰ ਦਾ 75 ਫ਼ੀਸਦੀ ਤੋਂ ਵੱਧ ਅਤੇ ਦੁਨੀਆ ਦੀ ਲਗਭਗ ਦੋ ਤਿਹਾਈ ਆਬਾਦੀ ਦੀ ਅਗਵਾਈ ਕਰਦਾ ਹੈ।

ਇਹ ਵੀ ਪੜ੍ਹੋ: ਡੋਨਾਲਡ ਟਰੰਪ ਦੇ ਰਾਸ਼ਟਰਪਤੀ ਚੋਣ ਲੜਨ ਦੇ ਐਲਾਨ ਮਗਰੋਂ ਬਾਈਡੇਨ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 

cherry

This news is Content Editor cherry