ਇੰਡੋਨੇਸ਼ੀਆ ਤੇ ਮਲੇਸ਼ੀਆ ਦੇ ਨੇਤਾਵਾਂ ਨੇ ਮਿਆਂਮਾਰ ਨੂੰ ਹਿੰਸਾ ਖਤਮ ਕਰਨ ਦੀ ਕੀਤੀ ਅਪੀਲ

11/10/2021 9:35:17 PM

ਜਕਾਰਤਾ-ਮਲੇਸ਼ੀਆ ਤੇ ਇੰਡੋਨੇਸ਼ੀਆ ਦੇ ਨੇਤਾਵਾਂ ਨੇ ਬੁੱਧਵਾਰ ਨੂੰ ਫੌਜ ਸ਼ਾਸਿਤ ਮਿਆਂਮਾਰ ਤੋਂ ਆਪਣੇ ਅੰਦਰੂਨੀ ਸੰਘਰਸ਼ ਨੂੰ ਹੱਲ ਕਰਨ ਅਤੇ ਉਸ ਤੋਂ ਮਲੇਸ਼ੀਆ ਆਉਣ ਵਾਲੇ ਰੋਹਿੰਗੀਆਂ ਸ਼ਰਨਾਰਥੀਆਂ ਨੂੰ ਰੋਕਣ 'ਚ ਮਦਦ ਕਰਨ ਦੀ ਅਪੀਲ ਕੀਤੀ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਇਸਮਾਈਲ ਸਾਬ੍ਰੀ ਯਾਕੂਬ ਇੰਡੋਨੇਸ਼ੀਆ ਦੀ ਅਧਿਕਾਰਤ ਯਾਤਰਾ 'ਤੇ ਹੈ। ਉਨ੍ਹਾਂ ਨੇ ਇਕ ਫਰਵਰੀ ਨੂੰ ਫੌਜ ਵੱਲੋਂ ਕੀਤੇ ਗਏ ਤਖ਼ਤਾਪਲਟ ਤੋਂ ਬਾਅਦ ਮਿਆਂਮਾਰ 'ਚ 'ਐਮਰਜੈਂਸੀ ਸਥਿਤੀ' 'ਤੇ ਚਿੰਤਾ ਜ਼ਾਹਰ ਕੀਤੀ ਹੈ। ਇਸ ਕਾਰਨ ਹੋਰ ਘੱਟ-ਗਿਣਤੀ ਮੁਸਲਿਮ ਰੋਹਿੰਗੀ ਦੇਸ਼ ਛੱਡ ਰਹੇ ਹਨ।

ਇਹ ਵੀ ਪੜ੍ਹੋ : ਸਰਕਾਰ ਦੱਸੇ ਟੈਂਕੀਆਂ- ਸੜਕਾਂ ’ਤੇ ਬੈਠੇ ਬੇਰੁਜ਼ਗਾਰਾਂ ਬਾਰੇ ਫ਼ੈਸਲਾ ਕਿਉਂ ਨਹੀਂ ਲੈਂਦੀ: ਮੀਤ ਹੇਅਰ

ਹਾਲ ਦੇ ਸਾਲਾਂ 'ਚ ਦੋ ਲੱਖ ਤੋਂ ਜ਼ਿਆਦਾ ਰੋਹਿੰਗੀਆਂ ਨੂੰ ਮਲੇਸ਼ੀਆ 'ਚ ਵਸਾਇਆ ਗਿਆ ਹੈ। ਯਾਕੂਬ ਨੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨਾਲ ਜਕਾਰਤਾ 'ਚ ਬੈਠਕ ਤੋਂ ਬਾਅਦ ਕਿਹਾ ਕਿ ਜੇਕਰ ਰੋਹਿੰਗੀਆ ਮਿਆਂਮਾਰ 'ਚ ਹੀ ਸ਼ਾਂਤੀਪੂਰਨ ਤਰੀਕੇ ਨਾਲ ਰਹਿ ਸਕਣ ਤਾਂ ਇਹ ਯਕੀਨੀ ਰੂਪ ਨਾਲ ਮਿਆਂਮਾਰ ਛੱਡ ਕੇ ਮਲੇਸ਼ੀਆ ਜਾਣ ਵਾਲੇ ਰੋਹੰਗੀਆ ਦੀ ਗਿਣਤੀ ਨੂੰ ਘੱਟ ਕਰੇਗਾ। ਜ਼ਿਕਰਯੋਗ ਹੈ ਕਿ ਇਕ ਵਿਦਰੋਹੀ ਸਮੂਹ ਦੇ ਹਮਲੇ ਤੋਂ ਬਾਅਦ ਫੌਜ ਵੱਲੋਂ ਚਲਾਏ ਗਏ ਸਫਾਈ ਮੁਹਿੰਮ ਤੋਂ ਬਾਅਦ ਤੋਂ ਅਗਸਤ 2017 ਤੋਂ ਸੱਤ ਲੱਖ ਤੋਂ ਜ਼ਿਆਦਾ ਰੋਹਿੰਗੀਆ ਮਿਆਂਮਾਰ ਤੋਂ ਭੱਜ ਗਏ ਹਨ। ਸੁਰੱਖਿਆ ਬਲਾਂ 'ਤੇ ਵੱਡੇ ਪੱਧਰ 'ਤੇ ਬਲਾਤਕਾਰ ਕਰਨ, ਕਤਲ ਕਰਨ ਅਤੇ ਹਜ਼ਾਰਾਂ ਘਰਾਂ ਨੂੰ ਸਾੜਨ ਦਾ ਦੋਸ਼ ਲੱਗਿਆ ਹੈ। ਜ਼ਿਆਦਾਤਰ ਰੋਹਿੰਗੀਆ ਭੱਜ ਕੇ ਗੁਆਂਢੀ ਬੰਗਲਾਦੇਸ਼ ਗਏ ਹਨ।

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਸਰਕਾਰ ਬਣਨ ’ਤੇ ਬਣਾਇਆ ਜਾਵੇਗਾ ਪੂਰਵਾਂਚਲ ਭਲਾਈ ਬੋਰਡ : ਸੁਖਬੀਰ ਬਾਦਲ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar