ਇੰਡੋਨੇਸ਼ੀਆ ਭੂਚਾਲ : ਮ੍ਰਿਤਕਾਂ ਦੀ ਗਿਣਤੀ ਹੋਈ 81, ਬਚਾਅ ਮੁਹਿੰਮ ਕੀਤੀ ਗਈ ਤੇਜ਼

01/18/2021 5:59:10 PM

ਜਕਾਰਤਾ (ਭਾਸ਼ਾ): ਇੰਡੋਨੇਸ਼ੀਆ ਵਿਚ ਆਏ 6.2 ਦੀ ਤੀਬਰਤਾ ਦੇ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 96 ਹੋ ਗਈ ਹੈ। ਸੋਮਵਾਰ ਨੂੰ ਬਚਾਅ ਕਰਮੀਆਂ ਨੇ ਘਰਾਂ ਅਤੇ ਇਮਾਰਤਾਂ ਦੇ ਮਲਬੇ ਹੇਠ ਦੱਬੇ ਲੋਕਾਂ ਦੀ ਤਲਾਸ਼ ਦਾ ਕੰਮ ਤੇਜ਼ ਕਰ ਦਿੱਤਾ। ਰਾਸ਼ਟਰੀ ਆਫਤ ਮੋਚਨ ਏਜੰਸੀ ਦੇ ਬੁਲਾਰੇ ਰਾਦਿਤਯ ਜਤੀ ਨੇ ਕਿਹਾ ਕਿ ਭੂਚਾਲ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਮੂਜੂ ਸ਼ਹਿਰ ਅਤੇ ਸੁਲਾਵੇਸੀ ਟਾਪੂ 'ਤੇ ਮਾਜੇਨੇ ਵਿਚ ਸਭ ਤੋਂ ਵੱਧ ਬਚਾਅ ਕਰਮੀ ਅਤੇ ਵਾਲੰਟੀਅਰ ਤਾਇਨਾਤ ਹਨ। 

ਉਹਨਾਂ ਨੇ ਦੱਸਿਆ ਕਿ ਮਮੂਜੂ ਵਿਚ 70 ਅਤੇ ਮਾਜੇਨੇ ਵਿਚ 11 ਲੋਕਾਂ ਦੀ ਮੌਤ ਹੋਈ ਹੈ। ਉੱਥੇ ਕਰੀਬ 28,000 ਲੋਕਾਂ ਨੂੰ ਆਸਰਾ ਘਰਾਂ ਵਿਚ ਰੱਖਿਆ ਗਿਆ ਹੈ। 800 ਦੇ ਕਰੀਬ ਲੋਕ ਜ਼ਖਮੀ ਵੀ ਹੋਏ ਹਨ, ਜਿਹਨਾਂ ਵਿਚੋਂ ਕਰੀਬ ਅੱਧੇ ਲੋਕਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਟਰੱਕਾਂ ਦੇ ਜ਼ਰੀਏ ਇਲਾਕਿਆਂ ਵਿਚ ਪਾਣੀ, ਖਾਧ ਸਮੱਗਰੀ ਅਤੇ ਮੈਡੀਕਲ ਸਮੱਗਰੀ ਪਹੁੰਚਾਈ ਜਾ ਰਹੀ ਹੈ। ਬਿਜਲੀ ਸਪਲਾਈ ਅਤੇ ਫੋਨ ਸੰਚਾਰ ਸਹੂਲਤਾਂ ਵੀ ਹੌਲੀ-ਹੌਲੀ ਬਹਾਲ ਹੋ ਰਹੀਆਂ ਹਨ। 

ਪੜ੍ਹੋ ਇਹ ਅਹਿਮ ਖਬਰ- ਵਿਵਾਦਾਂ 'ਚ ਰਹੇ ਸਾਬਕਾ ਆਰਕਬਿਸ਼ਪ ਫਿਲਿਪ ਵਿਲਸਨ ਦਾ ਦੇਹਾਂਤ

ਜਤੀ ਨੇ ਦੱਸਿਆ ਕਿ ਮਾਜੇਨੇ ਵਿਚ ਕਰੀਬ 1150 ਘਰ ਨੁਕਸਾਨੇ ਗਏ ਹਨ ਅਤੇ ਮਮੂਜੂ ਵਿਚ ਨੁਕਸਾਨੇ ਗਏ ਘਰਾਂ ਦਾ ਅੰਕੜਾ ਇਕੱਠਾ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ 2018 ਵਿਚ ਪਾਲੂ ਸ਼ਹਿਰ ਵਿਚ 7.5 ਦੀ ਤੀਬਰਤਾ ਦਾ ਭੂਚਾਲ ਅਤੇ ਉਸ ਦੇ ਬਾਅਦ ਸੁਨਾਮੀ ਆਈ ਸੀ। ਉਦੋਂ ਚਾਰ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana