ਆਸਟ੍ਰੇਲੀਆ ''ਚ ਲਾਪਤਾ ਹੋਈ ਪੰਜਾਬਣ ਔਰਤ, ਚਿੰਤਾ ''ਚ ਮਾਪੇ

03/10/2018 11:00:59 AM

ਮੈਲਬੌਰਨ— ਵਿਕਟੋਰੀਆ ਦੇ ਸ਼ਹਿਰ ਮੈਲਬੌਰਨ 'ਚ ਇਕ ਪੰਜਾਬਣ ਔਰਤ ਲਾਪਤਾ ਹੋ ਗਈ ਹੈ। ਵਿਕਟੋਰੀਆ ਪੁਲਸ ਨੇ ਉਸ ਦੀ ਭਾਲ ਲਈ ਲੋਕਾਂ ਨੂੰ ਜਨਤਕ ਅਪੀਲ ਕੀਤੀ ਹੈ। ਲਾਪਤਾ ਪੰਜਾਬਣ ਔਰਤ ਦਾ ਨਾਂ ਜਗਦੀਪ ਕੌਰ ਹੈ। ਪੁਲਸ ਮੁਤਾਬਕ ਉਸ ਦੀ ਉਮਰ 25 ਸਾਲ ਹੈ ਅਤੇ ਉਸ ਨੂੰ ਆਖਰੀ ਵਾਰ ਪਿਛਲੇ ਮਹੀਨੇ ਦੀ 8 ਤਰੀਕ ਨੂੰ ਦੱਖਣੀ-ਪੂਰਬੀ ਮੈਲਬੌਰਨ ਦੇ ਓਰਮੰਡ ਰੋਡ ਕਲੇਟਨ 'ਚ ਦੇਖਿਆ ਗਿਆ ਸੀ। 
ਪੁਲਸ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਜਗਦੀਪ ਕੁਝ ਸਮਾਂ ਪਹਿਲਾਂ ਹੀ ਆਸਟ੍ਰੇਲੀਆ ਆਈ ਹੈ। ਜਗਦੀਪ ਦਾ ਪਰਿਵਾਰ ਉਸ ਲਈ ਕਾਫੀ ਚਿੰਤਤ ਹੈ। ਜਗਦੀਪ ਦਾ ਪਰਿਵਾਰ ਅਤੇ ਉਸ ਦੇ ਦੋਸਤ ਉਸ ਦੀ ਭਾਲ ਕਰ ਰਹੇ ਹਨ। ਓਧਰ ਵਿਕਟੋਰੀਆ ਪੁਲਸ ਨੇ ਉਸ ਦੀ ਤਸਵੀਰ ਜਾਰੀ ਕਰ ਕੇ ਉਸ ਦੀ ਪਛਾਣ ਦੱਸੀ ਹੈ। ਪੁਲਸ ਦਾ ਕਹਿਣਾ ਹੈ ਕਿ ਜਿਸ ਕਿਸੇ ਨੂੰ ਵੀ ਜਗਦੀਪ ਬਾਰੇ ਕੋਈ ਜਾਣਕਾਰੀ ਮਿਲੇ, ਉਹ ਵਿਕਟੋਰੀਆ ਪੁਲਸ ਨਾਲ ਸੰਪਰਕ ਕਾਇਮ ਕਰਨ।