ਸਿੰਗਾਪੁਰ ''ਚ ਭਾਰਤੀ ਔਰਤ ਨੂੰ ਮਿਲੀ ਸਜ਼ਾ

05/15/2019 9:25:18 AM

ਸਿੰਗਾਪੁਰ— ਸਿੰਗਾਪੁਰ 'ਚ ਇਕ ਭਾਰਤੀ ਔਰਤ ਨੂੰ ਦੋ ਹਫਤਿਆਂ ਲਈ ਜੇਲ ਦੀ ਸਜ਼ਾ ਮਿਲੀ ਹੈ। ਉਸ ਨੇ ਦੋ ਲੋਕਾਂ 'ਤੇ ਝੂਠਾ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਉਸ ਨੂੰ ਦੇਹ ਵਪਾਰ 'ਚ ਧੱਕਿਆ। ਉਸ ਨੇ ਕਿਹਾ ਕਿ ਉਹ ਨਹੀਂ ਚਾਹੁੰਦੀ ਸੀ ਕਿ ਉਸ ਦੇ ਪਤੀ ਨੂੰ ਪਤਾ ਲੱਗੇ ਕਿ ਉਹ ਸਿੰਗਾਪੁਰ 'ਚ ਕੀ ਕਰ ਰਹੀ ਹੈ। ਖਬਰਾਂ ਮੁਤਾਬਕ 24 ਸਾਲਾ ਕੇ. ਮਰੂਗਿਅਨ ਨੇ ਪਿਛਲੇ ਸਾਲ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਕ ਔਰਤ ਤੇ ਇਕ ਵਿਅਕਤੀ ਨੇ ਉਸ ਨੂੰ ਦੇਹ ਵਪਾਰ 'ਚ ਪਾਇਆ। ਉਸ ਨੇ ਪੁਲਸ ਨੂੰ ਗਲਤ ਜਾਣਕਾਰੀ ਦੇਣ ਦੀ ਗੱਲ ਵੀ ਸਵਿਕਾਰ ਕਰ ਲਈ ਹੈ।

 

ਅਦਾਲਤੀ ਦਸਤਾਵੇਜ਼ਾਂ 'ਚ ਇਹ ਜਾਣਕਾਰੀ ਨਹੀਂ ਹੈ ਕਿ ਉਹ ਸਿੰਗਾਪੁਰ 'ਚ ਕੀ ਕਰਦੀ ਸੀ। ਪੁਲਸ ਨੇ ਔਰਤ ਤੇ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਸੀ ਹਾਲਾਂਕਿ ਮਰੂਗਿਅਨ ਨੇ ਅਗਲੇ ਹੀ ਦਿਨ ਮੰਨ ਲਿਆ ਕਿ ਉਹ ਝੂਠ ਬੋਲ ਰਹੀ ਸੀ। ਉਸ ਨੇ ਅਦਾਲਤ ਨੂੰ ਮਾਫੀ ਦੀ ਅਪੀਲ ਕੀਤੀ ਕਿਉਂਕਿ ਉਸ ਨੇ ਭਾਰਤ 'ਚ ਆਪਣੇ ਪਰਿਵਾਰ ਦਾ ਧਿਆਨ ਰੱਖਣਾ ਹੁੰਦਾ ਹੈ। ਅਦਾਲਤ ਨੇ ਕਿਹਾ ਕਿ ਉਸ ਦੇ ਝੂਠ ਕਾਰਨ ਇਕ ਔਰਤ ਤੇ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਇਸ ਲਈ ਮਰੂਗਿਅਨ ਨੂੰ ਸਜ਼ਾ ਸੁਣਾਈ ਗਈ।