ਨਿਊਯਾਰਕ ਦੇ ਪੁਲਸ ਅਧਿਕਾਰੀ ''ਤੇ ਥੁੱਕਣ ਦੇ ਦੋਸ਼ ''ਚ ਇਕ ਭਾਰਤੀ ਮੂਲ ਦੀ ਕੁੜੀ ਗ੍ਰਿਫ਼ਤਾਰ

11/07/2020 10:25:21 AM

ਨਿਊਯਾਰਕ, (ਰਾਜ ਗੋਗਨਾ)— ਬੀਤੇ ਦਿਨੀਂ ਅਮਰੀਕਾ ਦੇ ਸੂਬੇ ਪੈਨਸਿਲਵੇਨੀਆ ਦੀ ਇਕ 24 ਸਾਲਾ ਦੀ ਕੁੜੀ ਦੇਵੀਨਾ ਸਿੰਘ ਨੂੰ ਇਕ ਐੱਨ. ਵਾਈ. ਪੀ. ਡੀ. ਦੇ ਪੁਲਸ ਅਧਿਕਾਰੀ ਦੇ ਮੂੰਹ 'ਤੇ ਥੁੱਕਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। 

ਉਸ ਨੇ ਲੰਘੇ ਬੁੱਧਵਾਰ ਰਾਤ ਨੂੰ ਨਿਊਯਾਰਕ ਵਿਚ ਟਰੰਪ ਵਿਰੋਧੀ ਮੁਜ਼ਾਹਰੇ ਵਿਚ ਹਿੱਸਾ ਲਿਆ ਸੀ। ਦੇਵੀਨਾ ਸਿੰਘ, ਜਿਸ ਨੇ ਮਾਸਕ ਵੀ ਨਹੀਂ ਪਾਇਆ ਸੀ, ਨੇ ਥੁੱਕਣ ਤੋਂ ਪਹਿਲਾਂ ਦੋ ਵਾਰ 'ਤੁਸੀਂ ਫਾਸੀਵਾਦੀ ਹੋ' ਦਾ ਨਾਅਰਾ ਵੀ ਮਾਰਿਆ ਸੀ । ਪੈਨਸਿਲਵੇਨੀਆ ਦੀ ਰਹਿਣ ਵਾਲੀ ਦੇਵੀਨਾ ਸਿੰਘ 'ਤੇ ਸਰਕਾਰੀ ਪ੍ਰਸ਼ਾਸਨ ਦੇ ਕੰਮਕਾਜ ਵਿਚ ਅੜਿੱਕੇ ਪਾਉਣ ਅਤੇ ਪਰੇਸ਼ਾਨ ਕਰਨ ਦਾ ਦੋਸ਼ ਹੇਠ ਮਾਮਲਾ ਦਰਜ ਕਰਕੇ ਹਿਰਾਸਤ ਵਿਚ ਲਿਆ ਗਿਆ ਸੀ।
 

Lalita Mam

This news is Content Editor Lalita Mam