UAE ਦੇ ਇਕ ਹੋਟਲ ''ਚੋਂ ਮਿਲੀ ਭਾਰਤੀ ਵਿਅਕਤੀ ਦੀ ਲਾਸ਼
12/29/2019 1:14:43 PM
ਆਬੂ ਧਾਬੀ— ਯੂ. ਏ. ਈ. ਭਾਵ ਸੰਯੁਕਤ ਅਰਬ ਅਮੀਰਾਤ ਦੀ ਪੁਲਸ ਨੂੰ ਇਕ ਭਾਰਤੀ ਵਿਅਕਤੀ ਦੀ ਲਾਸ਼ ਮਿਲੀ ਸੀ ਅਤੇ ਉਹ ਇਸ ਸਬੰਧੀ ਜਾਂਚ ਕਰ ਰਹੇ ਹਨ। 33 ਸਾਲਾ ਵਿਅਕਤੀ ਦੀ ਲਾਸ਼ ਪੁਲਸ ਨੂੰ ਵੀਰਵਾਰ ਨੂੰ ਮਿਲੀ ਸੀ। ਪੁਲਸ ਨੇ ਸ਼ਾਰਜਾਹ ਦੇ ਇਕ ਹੋਟਲ 'ਚੋਂ ਉਸ ਦੀ ਲਾਸ਼ ਬਰਾਮਦ ਕੀਤੀ ਹੈ ਤੇ ਐਤਵਾਰ ਨੂੰ ਜਾਂਚ ਕਮੇਟੀ ਬੈਠਾ ਦਿੱਤੀ ਹੈ। ਸਥਾਨਕ ਮੀਡੀਆ ਵਲੋਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਇਕ ਮਹੀਨੇ ਦੇ ਵੀਜ਼ੇ 'ਤੇ ਇੱਥੇ ਆਇਆ ਸੀ। ਉਸ ਦੀ ਪਛਾਣ ਅਜੇ ਸਾਂਝੀ ਨਹੀਂ ਕੀਤੀ ਗਈ। ਜਾਂਚ ਅਧਿਕਾਰੀ ਇਸ ਸਬੰਧੀ ਜਾਂਚ-ਪੜਤਾਲ ਕਰ ਰਹੇ ਹਨ। ਅਜੇ ਇਹ ਵੀ ਦੱਸਿਆ ਨਹੀਂ ਗਿਆ ਕਿ ਵਿਅਕਤੀ ਦੀ ਮੌਤ ਦਾ ਕਾਰਨ ਕਤਲ ਹੈ ਜਾਂ ਉਸ ਨੇ ਖੁਦਕੁਸ਼ੀ ਕੀਤੀ ਹੈ।