ਵੀਡੀਓ ਦੇਖ ਕੇ ਤੁਸੀਂ ਵੀ ਕਹੋਗੇ, ''ਭਾਰਤੀ ਚਾਹੇ ਜਿੱਥੇ ਮਰਜ਼ੀ ਚਲੇ ਜਾਣ, ਭਾਰਤੀ ਹੀ ਰਹਿੰਦੇ ਹਨ''

05/25/2017 11:48:10 AM

ਸ਼ਿਕਾਗੋ— ਭਾਰਤੀ ਚਾਹੇ ਜਿੱਥੇ ਵੀ ਚਲੇ ਜਾਣ ਆਪਣੇ ਸੰਸਕਾਰਾਂ ਨੂੰ ਨਹੀਂ ਭੁੱਲਦੇ। ਇਸੇ ਤਰ੍ਹਾਂ ਦੇ ਇਕ ਭਾਰਤੀ ਨੌਜਵਾਨ ਨੇ ਸ਼ਿਕਾਗੋ ਵਿਚ ਇਨਲੋਇਸ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਡਿਗਰੀ ਵੰਡ ਸਮਾਗਮ ਵਿਚ ਡਿਗਰੀ ਮਿਲਣ ਦੀ ਖੁਸ਼ੀ ''ਚ ਅਮਰੀਕੀ ਡੀਨ ਨੂੰ ਹੀ ਮੱਥਾ ਟੇਕ ਦਿੱਤਾ। ਇਹ ਦੇਖ ਕੇ ਡੀਨ ਹੈਰਾਨ ਰਹਿ ਗਿਆ ਤੇ ਉਸ ਨੇ ਜੋ ਪ੍ਰਤੀਕਿਰਿਆ ਦਿੱਤੀ ਉਹ ਦੇਖਣ ਵਾਲੀ ਸੀ। 
ਅਸਲ ਵਿਚ ਗੌਰਵ ਝਾਵੇਰੀ ਨਾਮੀ ਇਸ ਵਿਦਿਆਰਥੀ ਨੂੰ ਡਿਗਰੀ ਮਿਲਣ ਦੀ ਇੰਨੀਂ ਖੁਸ਼ੀ ਸੀ ਕਿ ਉਸ ਦੇ ਦਿਮਾਗ ਵਿਚ ਸਭ ਤੋਂ ਪਹਿਲਾਂ ਖਿਆਲ ਕਿਸੇ ਵੱਡੇ ਦਾ ਆਸ਼ਿਰਵਾਦ ਲੈਣ ਦਾ ਆਇਆ ਅਤੇ ਉਸ ਨੇ ਬਿਨਾਂ ਮੌਕਾ ਗਵਾਏ ਡਿਗਰੀ ਦੇਣ ਵਾਲੇ ਡੀਨ ਦੇ ਹੀ ਪੈਰੀਂ ਹੱਥ ਲਗਾ ਦਿੱਤਾ। ਅਚਾਨਕ ਪੈਰ ਛੂਹਣ ''ਤੇ ਡੀਨ ਵਿਚਾਰਾ ਕਾਫੀ ਦੁਚਿੱਤੀ ਵਿਚ ਨਜ਼ਰ ਆਇਆ। ਉਸ ਨੂੰ ਸਮਝ ਨਹੀਂ ਆਈ ਕਿ ਇਹ ਭਾਰਤੀ ਵਿਦਿਆਰਥੀ ਉਸ ਨਾਲ ਕੀ ਕਰ ਗਿਆ। ਦੂਜੇ ਪਾਸੇ ਸੋਸ਼ਲ ਮੀਡੀਆ ''ਤੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਗੌਰਵ ਦੀ ਕਾਫੀ ਤਾਰੀਫ ਹੋ ਰਹੀ ਹੈ। ਆਪਣੇ ਸੰਸਕਾਰੀ ਨੌਜਵਾਨ ਨੂੰ ਦੇਖ ਕੇ ਭਾਰਤੀ ਫੁੱਲੇ ਨਹੀਂ ਸਮਾ ਰਹੇ। ਕਈ ਲੋਕ ਗੌਰਵ ਦਾ ਮਜ਼ਾਕ ਵੀ ਬਣਾ ਰਹੇ ਹਨ ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ''ਫਿਰ ਵੀ ਦਿਲ ਹੈ ਹਿੰਦੂਸਤਾਨੀ''।

Kulvinder Mahi

This news is News Editor Kulvinder Mahi