ਅਮਰੀਕਾ ''ਚ ਭਾਰਤੀ ਵਿਅਕਤੀ ''ਤੇ ਲੱਗੇ ਘੁਟਾਲੇ ਦੇ ਦੋਸ਼, ਮਿਲੀ ਸਜ਼ਾ

06/11/2019 10:09:21 AM

ਵਾਸ਼ਿੰਗਟਨ— ਅਮਰੀਕਾ ਦੇ ਇਕ ਕਾਲਜ 'ਚ ਇੰਟਰਨਸ਼ਿਪ ਕਰ ਰਹੇ 21 ਸਾਲਾ ਭਾਰਤੀ ਵਿਅਕਤੀ ਨੂੰ ਠੱਗੀ ਕਰਨ ਦੇ ਦੋਸ਼ 'ਚ ਸਜ਼ਾ ਸੁਣਾਈ ਗਈ ਹੈ। ਦੋਸ਼ ਹੈ ਕਿ ਉਸ ਨੇ 24 ਲੋਕਾਂ ਕੋਲੋਂ 10 ਲੱਖ ਡਾਲਰ ਠੱਗੇ ਸਨ। ਜਾਣਕਾਰੀ ਮੁਤਾਬਕ ਟੈਲੀਮਾਰਕਟਿੰਗ ਘੁਟਾਲੇ 'ਚ ਤਕਨੀਕੀ ਸਹਾਇਤਾ ਮੁਹੱਈਆ ਕਰਵਾਉਣ ਦੇ ਦੋਸ਼ 'ਚ 60 ਮਹੀਨਿਆਂ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਨਿਆਂ ਵਿਭਾਗ ਨੇ ਸੋਮਵਾਰ ਨੂੰ ਦੱਸਿਆ ਕਿ ਬਿਸ਼ਵਜੀਤ ਕੁਮਾਰ ਝਾਅ (21) ਨੇ ਕਈ ਅਜਿਹੇ ਲੋਕਾਂ ਨੂੰ ਠੱਗਿਆ ਜੋ ਕਾਲਜ 'ਚ ਇੰਟਰਨਸ਼ਿਪ ਕਰ ਰਹੇ ਸਨ।

ਇਹ ਲੋਕ ਹਸਪਤਾਲ ਉਦਯੋਗ ਟਰੇਨਿੰਗ ਲਈ ਅਮਰੀਕਾ ਆਏ ਸਨ। ਝਾਅ ਦੀ ਜੇਲ ਦੀ ਸਜ਼ਾ ਦਾ ਸਮਾਂ ਖਤਮ ਹੋਣ 'ਤੇ ਉਸ ਨੂੰ ਹਵਾਲਗੀ ਦੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਪਵੇਗਾ। ਨਿਆਂ ਵਿਭਾਗ ਦੇ ਅਧਿਕਾਰੀਆਂ ਮੁਤਾਬਕ,''ਪੀੜਤਾਂ ਦੀ ਉਮਰ 58 ਤੋਂ 93 ਸਾਲ ਦੇ ਵਿਚਕਾਰ ਹੈ ਅਤੇ ਉਨ੍ਹਾਂ ਤੋਂ 1,180 ਡਾਲਰ ਤੋਂ 174,300 ਡਾਲਰ ਤਕ ਦੀ ਧੰਨਰਾਸ਼ੀ ਠੱਗੀ ਗਈ। ਨਿਊਪੋਰਟ ਪੁਲਸ ਨੇ 20 ਨਵੰਬਰ, 2018 ਨੂੰ ਟੈਲੀਮਾਰਕਟਿੰਗ ਘੋਟਾਲੇ ਦੀ ਤਲਾਸ਼ੀ ਦੌਰਾਨ ਪੁਲਸ ਨੇ ਘੋਟਾਲੇ ਦਾ ਪਰਦਾਫਾਸ਼ ਕੀਤਾ ਜਦ ਜਾਂਚ ਅਧਿਕਾਰੀਆਂ ਨੇ ਅਦਾਲਤ ਦੇ ਹੁਕਮ 'ਤੇ ਝਾਅ ਅਤੇ ਸਾਜਸ਼ ਰਚਣ ਵਾਲੇ ਹੋਰ ਮੈਂਬਰਾਂ ਦੇ ਆਵਾਸ 'ਤੇ ਤਲਾਸ਼ੀ ਲਈ। ਤਲਾਸ਼ੀ ਦੌਰਾਨ ਪੁਲਸ ਨੇ ਘੋਟਾਲੇ ਨਾਲ ਸਬੰਧਤ ਕਾਫੀ ਸਮੱਗਰੀ ਬਰਾਮਦ ਕੀਤੀ।